ਕਪੂਰਥਲਾ ਵਿੱਚ 1041 ਕੇਸਾਂ ਦਾ ਨਿਪਟਾਰਾ 9,98,01,458/- ਰਕਮ ਦੇ ਪਾਸ ਕੀਤੇ ਗਏ ਅਵਾਰਡ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਤੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਅੱਜ ਮਿਤੀ 11—02—2023 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਮਾਣਯੋਗ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਜਿ਼ਲ੍ਹਾ ਕਚਹਿਰੀ ਕਪੂਰਥਲਾ ਵਿਖੇ 12, ਸਬ—ਡਵੀਜ਼ਨ ਫਗਵਾੜਾ ਵਿਖੇ 3, ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਅਤੇ ਸਬ ਡਵੀਜਨ ਭੁੱਲਥ ਵਿਖੇ 1 ਬੈਂਚ ਗਠਿਤ ਕੀਤੇ ਗਏ। ਇਸ ਤੋਂ ਇਲਾਵਾ 4 ਬੈਂਚ ਰੈਵੀਨਿਊ ਕੋਰਟ ਦੇ ਗਠਿਤ ਕੀਤੇ ਗਏ। ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿੱਚ ਕਰਿਮਨਲ ਕੰਪਾੳਂੂਡਏਬਲ, ਧਾਰਾ 138 ਐਨ.ਆਈ. ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਦੇ ਲੰਬਿਤ ਅਤੇ ਪ੍ਰੀ—ਲਿਟੀਗੇਟਿਵ ਕੇਸ ਸ਼ਾਮਿਲ ਕੀਤੇ ਗਏ।

Advertisements

ਇਸ ਮੌਕੇ ਮਾਣਯੋਗ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਨਿਪਟਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿੱਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ। ਨੈਸ਼ਨਲ ਲੋਕ ਅਦਾਲਤ ਮੌਕੇ ਹਾਜਰ ਲੋਕਾਂ ਵਿੱਚ ਆਪਣੇ ਕੇਸਾਂ ਦੇ ਨਿਪਟਾਰੇ ਕਰਵਾਉਣ ਦਾ ਬੜਾ ਉਤਸ਼ਾਹ ਸੀ। ਨੈਸ਼ਨਲ ਲੋਕ ਅਦਾਲਤ ਵਿੱਚ ਜੂਡੀਸ਼ੀਅਲ ਅਤੇ ਰੈਵਨਿਊ ਅਦਾਲਤਾਂ ਵੱਲੋਂ ਲਗਭਗ 4255 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿੱਚੋਂ 1041 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 9,98,01,458/— ਰੁਪਏ ਦੀ ਰਕਮ ਮੁਆਵਜ਼ੇ ਵੱਜੋਂ ਸੈਟਲ ਕੀਤੀ ਗਈ।

ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾ ਦੀ ਪ੍ਰਧਾਨਗੀ ਅਜੈਬ ਸਿੰਘ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਜ਼ਸਪਾਲ ਵਰਮਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਡਾ. ਗੁਰਪ੍ਰੀਤ ਕੌਰ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਕਪੂਰਥਲਾ, ਰਾਜਵੰਤ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਜ਼ਸਵੀਰ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ, ਕਪੂਰਥਲਾ, ਸੁਪਰੀਤ ਕੌਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਲ), ਕਪੂਰਥਲਾ,ਸ਼ਿਵਾਨੀ ਗਰਗ, ਸਿਵਲ ਜੱਜ (ਜੂਨੀਅਰ ਡਵੀਜਨ), ਕਪੂਰਥਲਾ, ਪ੍ਰਤੀਕ ਗੁਪਤਾ, ਸਿਵਲ ਜੱਜ (ਜੂ.ਡੀ), ਕਪੂਰਥਲਾ, ਮਿਸ ਮੋਨਿਕਾ, ਸਿਵਲ ਜੱਜ (ਜੂ.ਡੀ) ਕਪੂਰਥਲਾ, ਮਿਸ ਸਿਮਰਨ ਸਿਵਲ ਜੱਜ (ਜੂ.ਡੀ.), ਮਿਸ ਭਾਵਨਾ ਭਾਰਤੀ ਸਿਵਲ ਜੱਜ (ਜੂ.ਡੀ.) ਅਤੇ ਮੁਕੇਸ਼ ਕੁਮਾਰ ਬਾਂਸਲ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਕਪੂਰਥਲਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿੱਚ ਸੁਰੇਸ਼ ਕਾਲੀਆ, ਮੁਕੇਸ਼ ਗੁਪਤਾ, ਸੁਰੇਸ਼ ਚੋਪੜਾ, ਮਿਸ ਪਰਮਜੀਤ ਕੋਰ ਕਾਹਲੋ, ਵਿਕਾਸ ਉਪਲ, ਮਿਸ ਮਨਜੀਤ ਕੋਰ, ਪ੍ਰਦੀਪ ਕੁਮਾਰ ਠਾਕੁਰ, ਐਮ.ਆਰ ਕਾਲੀਆ, ਗੁਰਮੀਤ ਸਿੰਘ, ਹਰਮਨਦੀਪ ਸਿੰਘ ਸਾਹੀ, ਦੀਪਤੀ ਮਰਵਾਹਾ, ਵਿਕਾਸ ਠਾਕੁਰ, ਮਨਪ੍ਰੀਤ ਸਿੰਘ ਵਾਲੀਆ, ਮਾਧਵ ਧੀਰ, ਹਰਮਨਦੀਪ ਸਿੰਘ ਬਾਵਾ, ਹਮੀਸ਼ ਕੁਮਾਰ, ਪੂਜਾ ਨੇਗੀ, ਪਵਨ ਕਾਲੀਆ, ਅਨੁੱਜ ਅਨੰਦ ਐਡਵੋਕੇਟਸ ਅਤੇ ਡਾ. ਉਪਾਸਨਾ ਵਰਮਾ, ਡਾ. ਮਨਜੀਤ ਕੌਰ, ਜ਼ਯੋਤੀ ਧੀਰ, ਡਾ: ਰਨਵੀਰ ਕੋਸ਼ਲ ਅਤੇ ਅਨਿਲ ਕੁਮਾਰ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ।

ਮਾਣਯੋਗ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਅਤੇ ਅਮਨਦੀਪ ਕੌਰ ਚਾਹਲ, ਚੀਫ ਜੂਡੀਸ਼ੀਅਲ ਮੈਜਿਸਟਰੇਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਵੱਖ ਵੱਖ ਲੋਕ ਅਦਾਲਤਾਂ ਦੇ ਬੈਂਚਾਂ ਦੇ ਨਿਰੀਖਣ ਦੋਰਾਨ ਧਿਰਾਂ ਦੇ ਆਪਸੀ ਰਾਜੀਨਾਮੇ ਰਾਹੀਂ ਕਰਵਾਉਣ ਦੇ ਉਪਰਾਲੇ ਕੀਤੇ ਗਏ ਅਤੇ ਹਾਜਰ ਧਿਰਾਂ ਵਲੋਂ ਆਪਣੇ ਕੇਸਾਂ ਦੇ ਨਿਪਟਾਰੇ ਰਾਜੀਨਾਮੇ ਨਾਲ ਕਰਵਾਉਣ ਵਿੱਚ ਰੂਚੀ ਦਿਖਾਈ ਗਈ। ਉਪ ਮੰਡਲ ਫਗਵਾੜਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਹਿਮਾਂਸ਼ੀ ਗਲਹੋਤਰਾ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਫਗਵਾੜਾ, ਮਹਿਕ ਸੱਭਰਵਾਲ, ਸਿਵਲ ਜੱਜ (ਜੂਨੀਅਰ ਡਵੀਜਨ) ਅਤੇ ਅਰੁਣ ਸ਼ੋਰੀ, ਸਿਵਲ ਜੱਜ (ਜੂਨੀਅਰ ਡਵੀਜਨ), ਫਗਵਾੜਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿੱਚ ਗੁਰਦੀਪ ਸੰਗਰ, ਅਕਿੰਤ ਢੀਂਗਰਾ, ਸਾਹਿਲ ਢੀਂਗਰਾ, ਜਤਿੰਦਰ ਠਾਕੁਰ, ਅਬੈ ਸ਼ਰਮਾ ਅਤੇ ਮਨਮੋਹਨ ਐਡਵੋਕੇਟਸ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ।

ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਮਹੇਸ਼ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਅਤੇ ਰਜਿੰਦਰਪਾਲ ਸਿੰਘ ਗਿੱਲ, ਸਿਵਲ ਜੱਜ (ਜੂਨੀਅਰ ਡਵੀਜਨ), ਸੁਲਤਾਨਪੁਰ ਲੋਧੀ ਨੇ ਕੀਤੀ। ਇਨ੍ਹਾਂ ਬੈਂਚਾਂ ਵਿੱਚ ਸਤਨਾਮ ਸਿੰਘ ਮੋਮੀ, ਭੁਪਿੰਦਰ ਸਿੰਘ ਐਡਵੋਕੇਟਸ ਅਤੇ ਡਾ. ਰਵਿੰਦਰ ਸ਼ੁਬ ਅਤੇ ਡਾ ਹਰਜੀਤ ਸਿੰਘ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ। ਉਪ ਮੰਡਲ ਭੁੱਲਥ ਵਿਖੇ ਜੂਡੀਸ਼ੀਅਲ ਬੈਂਚ ਦੀ ਪ੍ਰਧਾਨਗੀ ਰਾਹੁਲ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਭੁੱਲਥ ਨੇ ਕੀਤੀ। ਇਸ ਬੈਂਚ ਤੇ ਕੁਲਵੰਤ ਸਿੰਘ ਸਹਿਗਲ ਐਡਵੋਕੇਟ ਅਤੇ ਸ਼੍ਰੀ ਸੂਰਤ ਸਿੰਘ ਸੋਸ਼ਲ ਵਰਕਰ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ। ਅਮਨਦੀਪ ਕੌਰ ਚਾਹਲ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ—ਕਮ—ਸੱਕਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹਾ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁਲੱਥ ਦੀਆਂ ਅਦਾਲਤਾਂ ਵਿੱਚ ਮਿਤੀ 13—05—2023 ਨੂੰ ਅਗਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here