ਪੁਲਿਸ ਨੇ ਖੇਤਾਂ ਵਿੱਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਤਿੰਨ ਗਿ੍ਰਫਤਾਰ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਚਿੱਟੇ ਰੰਗ ਦੀ ਇਨੋਵਾ ਗੱਡੀ ਤੇ ਰਾਤ ਵੇਲੇ ਨਿਕਲ ਕੇ ਕਿਸਾਨਾਂ ਦੇ ਖੇਤਾਂ ਵਿਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਚੋਰ ਗਿਰੋਹ ਦੇ ਤਿੰਨ ਮੈਂਬਰ ਪੁਲਿਸ ਵੱਲੋ ਗਿ੍ਰਫਤਾਰ ਕਰ ਲਏ ਗਏ ਹਨ ਅਤੇ ਕੁੱਝ ਹਾਲੇ ਫਰਾਰ ਹਨ। ਪੁਲਿਸ ਨੇ ਫੜੇ ਗਏ ਤਿੰਨ ਮੋਟਰ ਚੋਰਾਂ ਪਾਸੋਂ ਪੁੱਛਗਿੱਛ ਤੋਂ ਬਾਅਦ ਪੂਰੇ ਦੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ ਮਾਮਲੇ ਵਿਚ ਤਿੰਨ ਗ੍ਰਿਫਤਾਰ ਨੌਜਵਾਨਾਂ ਸਮੇਤ ਨੌਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਕਾਹਨੂੰਵਾਨ , ਕਾਦੀਆਂ ਅਤੇ ਭੈਣੀ ਮੀਆਂ ਖਾਂ ਦੇ ਇਲਾਕੇ ਦੇ ਕਿਸਾਨ ਇੰਨਾ ਮੋਟਾ ਚੋਰਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਇਹ ਗਿਰੋਹ ਇੱਕ ਰਾਤ ਵਿੱਚ ਦੱਸ-ਦੱਸ ਬਾਰਾਂ-ਬਾਰਾਂ ਮੋਟਰਾਂ ਚੋਰੀ ਕਰ ਕੇ ਲੈ ਜਾਂਦੇ ਸਨ। ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਜਦੋਂ ਫੜੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਹ ਗਰੋਹ ਦੇ ਕੁੱਲ 9 ਨੌਜਵਾਨ ਹਨ ਅਤੇ ਪੁਲਸ ਦੀ ਅਗਲੀ ਕਾਰਵਾਈ ‘ਚ ਹੁਣ ਤੱਕ ਇਸ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਬਾਕੀ 6 ਫਿਲਹਾਲ ਫਰਾਰ ਹਨ। ਫੜੇ ਗਏ ਮੋਟਾ ਚੋਰਾਂ ਵੱਲੋਂ ਚੋਰੀ ਦੀਆਂ ਕੁਲ 8 ਮੋਟਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਹੋਰ ਪੁੱਛਗਿਛ ਲਈ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੋਰ ਕਈ ਚੋਰੀਆਂ ਦੇ ਖੁਲਾਸੇ ਹੋਣ ਅਤੇ ਹੋਰ ਮੋਟਰ ਬਰਾਮਦ ਹੋਣ ਦੀ ਵੀ ਉਮੀਦ ਹੈ।ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਪਹਿਲਾਂ ਵੀ ਹੋਰਨਾਂ ਥਾਣਿਆਂ ਵਿੱਚ ਚੋਰੀ ਦੇ ਕੇਸ ਦਰਜ ਹਨ।

Advertisements

LEAVE A REPLY

Please enter your comment!
Please enter your name here