ਕੁਝ ਸ਼ਰਾਰਤੀ ਅਨਸਰ ਪਿੰਡ ਦੇ ਹੋ ਰਹੇ ਵਿਕਾਸ ਕਾਰਜਾਂ ਨੂੰ ਝੂਠੀਆਂ ਸ਼ਿਕਾਇਤਾਂ ਪਾ ਕੇ ਕਰ ਰਹੇ ਹਨ ਪ੍ਰਵਾਭਿਤ: ਸਰਪੰਚ ਅਮਨਦੀਪ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿੰਡ ਤਲਵੰਡੀ ਪਾਈ,ਹਲਕਾ ਸੁਲਤਾਨਪੁਰ ਲੋਧੀ ਦੇ ਸਰਪੰਚ ਅਮਨਦੀਪ ਸਿੰਘ ਨੇ ਆਪਣੇ ਮੇਂਬਰ ਪੰਚਾਇਤ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਬੈਠ ਕੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਜਿਸ ਵਿਚ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਤਲਵੰਡੀ ਪਾਈ ਦੇ ਕੁਝ ਸ਼ਰਾਰਤੀ ਅਨਸਰ ਜਿਲਾ ਪ੍ਰਸ਼ਾਸਨ ਨੂੰ ਝੂਠੀਆਂ ਸ਼ਿਕਾਇਤਾਂ ਪਾਕੇ ਗੁਮਰਾਹ ਕਰ ਰਹੇ ਹਨ ਜਦਕਿ ਸ਼ਿਕਾਇਤਾਂ ਪਾਉਣ ਦਾ ਓਹਨਾ ਦਾ ਅਸਲ ਮਕਸਦ ਪਿੰਡ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਭਿਤ ਕਰਨਾ ਹੈ ਤੇ ਸਿਆਸੀ ਰੰਜਿਸ਼ ਰੱਖਦਿਆਂ ਸਰਪੰਚੀ ਆਪ ਲੈਣ ਖਾਤਿਰ ਮੌਜੂਦਾ ਸਰਪੰਚ ਨੂੰ ਤੰਗ ਪਰੇਸ਼ਾਨ ਕਰਕੇ ਖੱਜਲ ਖੁਆਰ ਕਰਨਾ ਹੈ। ਇਸ ਮੌਕੇ ਸਰਪੰਚ ਤੇ ਲਗੇ ਆਰੋਪਾਂ ਤੇ ਆਪਣੀ ਸਫਾਈ ਦਿੰਦਿਆਂ ਓਹਨਾ ਕਿਹਾ ਕਿ ਜਿਹੜੀ ਸੜਕ ਦੀ ਇਕ ਸਾਇਡ ਤੇ ਇੰਟਰਲਾਕਿੰਗ ਟਾਇਲਾਂ ਨਹੀਂ ਲਗਾਇਆਂ ਹਨ ਉਸਦਾ ਕਾਰਨ ਇਹ ਹੈ ਕਿ ਉਸ ਕੱਚੀ ਜਗਾਹ ਤੇ ਸੀਵਰੇਜ ਦੀ ਪਾਇਪਲਾਇਨ ਵਿਛਾਣੀ ਹੈ ਦੂਜਾ ਪਿੰਡ ਦੀ ਜਮੀਨ ਤੇ ਸਾਡੇ ਤਿੰਨ ਲੱਖ ਰੁਪਏ ਦੇ ਠੇਕੇ ਦੀ ਹੇਰਾਫੇਰੀ ਦਾ ਆਰੋਪ ਲਗਾਇਆ ਜਾ ਰਿਹਾ ਹੈ ਉਸਦਾ ਕਾਰਨ ਇਹ ਕਿ ਪਿੰਡ ਦੇ ਵਸਨੀਕ ਵਲੋਂ ਹੀ ਜਮੀਨ ਠੇਕੇ ਤੇ ਲਈ ਗਈ ਸੀ ਜਮੀਨ ਤੇ ਉਗਾਈ ਫ਼ਸਲ ਦੀ ਪੂਰੀ ਕੀਮਤ ਨਾ ਮਿਲਣ ਕਾਰਨ ਉਸ ਵਲੋਂ ਸਮੇ ਤੇ ਪੈਸੇ ਜਮਾ ਨਹੀਂ ਕਰਵਾਏ ਗਏ ਉਸਦੀ ਮਜਬੂਰੀ ਸਮਝਦਿਆਂ ਉਸਨੂੰ ਸਮਾਂ ਦਿੱਤਾ ਗਿਆ ਹੈ ਕਿ ਅਗਲੇ ਨਿਰਧਾਰਿਤ ਸਮੇ ਤੱਕ ਪੰਚਾਇਤ ਦੇ ਬਣਦੇ ਪੈਸੇ ਜਮਾ ਕਰਵਾ ਦਿੱਤੇ ਜਾਣ ਇਸੇ ਤਰ੍ਹਾਂ ਪਿੰਡ ਦੀ ਇੱਕ ਸੜਕ ਦਾ ਕੰਮ ਇਹਨਾ ਵਲੋਂ ਪਿਛਲੇ ਤਿੰਨ ਸਾਲ ਤੱਕ ਰੁਕਵਾਇਆ ਪਿਆ ਹੈ। 

Advertisements

ਜਿਸ ਕਰਕੇ ਉਸ ਸੜਕ ਦੇ ਹਿੱਸੇ ਦੀ ਬਣਦੀ ਇੰਟਰਲਾਕ ਟਾਈਲਾਂ ਵੀ ਓਥੇ ਹੀ ਪਿਛਲੇ ਤਿੰਨ ਸਾਲਾਂ ਤੋਂ ਪਈਆਂ ਹਨ ਉਸ ਵਿੱਚੋ ਕੁਝ ਟਾਈਲਾਂ ਪਿੰਡ ਦੀ ਕਿਸੇ ਹੋਰ ਸੜਕ ਦੀ ਉਸਾਰੀ ਲਈ ਲਗਾਇਆਂ ਗਈਆਂ ਹਨ ਸਰਪੰਚ ਨੇ ਵਿਕਾਸ ਕਾਰਜਾਂ ਦੀ ਗਿਣਤੀ ਗਿਣਾਉਂਦੇ ਦੱਸਿਆ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਅੰਦਰ ਗ੍ਰਾਮ ਪੰਚਾਇਤ ਵਲੋਂ ਦੋ ਸੜਕਾਂ,ਕਮਰੇ,ਬਾਥਰੂਮ ਆਦਿ ਵਿਕਾਸ ਕਾਰਜ ਕਰਵਾ ਚੁੱਕੇ ਹਨ,ਪਿੰਡ ਚ ਨਵਾਂ ਪਾਰਕ ਬਣਾਕੇ ਉਸ ਵਿਚ ਬੱਚਿਆਂ ਲਈ ਝੂਲੇ ਲਗਵਾਏ ਗਏ ਹਨ, ਪਿੰਡ ਦੇ  ਛੱਪੜ ਦੀ ਲੰਬਾਈ,ਚੌੜਾਈ ਤੇ ਡੁੰਗਾਈ ਵਿਚ ਕਈ ਗੁਣਾਂ ਵੱਡਾ ਵਾਧਾ ਕੀਤਾ ਗਿਆ ਹੈ ਪਿੰਡ ਦੇ ਸ਼ਮਸ਼ਾਨ ਘਾਟਾਂ ਦੀ ਚਾਰਦ੍ਵਾਰਿਆਂ,ਲੈਂਟਰ, ਟੁੱਟੀਆਂ,ਪਾਣੀ ਦੀ ਸੁਵਿਧਾ ਆਦਿ ਕੰਮ ਕੀਤੇ ਜਾ ਚੁੱਕੇ ਹਨ ਇਸੇ ਤਰਾਹ ਪਿੰਡ ਚ ਸ਼੍ਰੀ ਵਾਲਮੀਕ ਮਹਾਰਾਜ ਦੇ ਮੰਦਿਰ ਵਿੱਚ ਗ੍ਰਾਮ ਪੰਚਾਇਤ ਦੇ ਨਾਲ ਨਾਲ ਓਹਨਾ ਨੇ ਆਪਣੇ ਨਿਜੀ ਖਰਚੇ ਤੋਂ ਵੀ ਮੰਦਿਰ ਦੇ ਹਾਲ,ਲੇਂਟਰ, ਤੰਦਰੇ ਲਗਵਾਕੇ ਮੰਦਿਰ ਨੂੰ ਖੂਬਸੂਰਤ ਢੰਗ ਨਾਲ ਬਣਾਇਆ ਹੈ। 

ਇਸੇ ਤਰਾ ਪਿੰਡ ਦੀ ਕਰੀਬ 3 ਏਕੜ ਜਮੀਨ ਜੋਕਿ ਖੇਡ ਗ੍ਰਾਉੰਡ ਲਈ ਰੱਖੀ ਗਈ ਹੈ ਓਥੇ ਵੀ ਝੂਠੀਆਂ ਸ਼ਿਕਾਇਤ ਕਰਨ ਵਾਲਿਆਂ ਨੇ ਖੁਦ ਰੂੜੀ,ਸਵਾਹ ਆਦਿ ਸੁੱਟਕੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਜੋਕਿ ਬਿਲਕੁਲ ਗੈਰਕਨੂੰਨੀ ਤੇ ਨਾਜਾਇਜ਼ ਹੈ ਇਸ ਮੌਕੇ ਅਮਨਦੀਪ ਸਿੰਘ ਪੰਚ,ਬਲਵਿੰਦਰ ਸਿੰਘ ਪੰਚ,ਬਲਵਿੰਦਰ ਸਿੰਘ ਪੰਚ,ਕਰਨੈਲ ਸਿੰਘ,ਜਗਤਾਰ ਰਾਮ,ਸਵਰਨ ਸਿੰਘ,ਨਰੰਜਨ ਸਿੰਘ,ਬੂਟਾ ਸਿੰਘ,ਜਸਵੰਤ ਸਿੰਘ ਕਾਲਾ, ਪਰਮਜੀਤ ਸਿੰਘ ਬੰਗਾ,ਮਨਜੀਤ ਸਿੰਘ,ਅਮਰੀਕ ਸਿੰਘ,ਸ਼ੀਤਲ ਸਿੰਘ,ਸੁਖਜਿੰਦਰ ਸਿੰਘ,ਅਮਰਜੀਤ ਸਿੰਘ,ਸਰਬਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਿਰ ਸਨ। ਜਿਹਨਾਂ ਨੇ ਸਰਪੰਚ ਅਮਨਦੀਪ ਸਿੰਘ ਦੇ ਹੱਕ ਵਿਚ ਖੜੇ ਹੋਕੇ ਹਾਂ ਦਾ ਨਾਰਾ ਮਾਰਿਆ ਤੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਤੇ ਬਣਦੀ ਕਾਰਵਾਈ ਕਰਦਿਆਂ ਪਿੰਡ ਦੇ ਰੁੱਕੇ ਵਿਕਾਸ ਕਾਰਜਾਂ ਨੂੰ ਨੇਪੜੇ ਚੜਾਏ ਜਾਣ।

LEAVE A REPLY

Please enter your comment!
Please enter your name here