ਤਲਵਾੜਾ ਪੁਲਿਸ ਨੇ ਇੱਕ ਔਰਤ ਨੂੰ 3 ਕਿਲੋਗ੍ਰਾਮ ਗਾਂਜੇ ਸਹਿਤ ਕੀਤਾ ਕਾਬੂ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਨਪ੍ਰੀਤ ਸਿੰਘ ਪੀਪੀਐਸ ਪੁਲਿਸ ਕਪਤਾਨ/ਤਫਤੀਸ਼ ਹੁਸ਼ਿਆਰਪੁਰ ਅਤੇ ਬਲਵੀਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਸੂਹਾ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਵੱਲੋਂ ਗਲਤ ਅਨਸਰਾਂ ਖਿਲਾਫ ਅਤੇ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਤਲਵਾੜਾ ਦੀ ਪੁਲਿਸ ਨੇ ਕਾਮਯਾਬੀ ਹਾਸਿਲ ਕਰਦਿਆ ਏਐਸਆਈ ਰਣਵੀਰ ਸਿੰਘ ਥਾਣਾ ਤਲਵਾੜਾ ਸਮੇਤ ਐਚਸੀ ਤਿਲਕ ਰਾਜ, ਹੈਡ ਕਾਂਸਟੇਬਲ ਬੰਦਨਾ ਦੇਵੀ ਨੇ ਨਾਕੇਬੰਦੀ ਦੋਰਾਨ ਇੱਕ ਔਰਤ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ।

Advertisements

ਔਰਤ ਦੀ ਪਹਿਚਾਣ ਸੀਮਾ ਪਤਨੀ ਮਹਿੰਦਰ ਸਿੰਘ ਵਾਸੀ ਜਿਊਵਾਲ ਥਾਣਾ ਕੀਰਤਪੁਰ ਸਾਹਿਬ ਰੂਪਨਗਰ ਹਾਲ ਵਾਸੀ ਡੈਮ ਰੋਡ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਚੈਕਿੰਗ ਦੋਰਾਨ ਔਰਤ ਕੋਲੋ ਛੋਟੇ -ਛੋਟੇ ਪੈਕਟਾਂ ਵਿੱਚ ਪਾਏ ਹੋਏ ਗਾਂਜੇ ਦੀਆਂ ਪੁੜੀਆ (3 ਕਿਲੋਗ੍ਰਾਮ) ਬਰਾਮਦ ਕੀਤੀਆ। ਪੁਲਿਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here