ਪਿੰਡ ਹਮੀਰਾ ਵਿੱਚ ਕਿਸਾਨਾ ਨੇ ਗੰਧਲੇ ਹੋਏ ਪਾਣੀ ਦੇ ਸੈਂਪਲ ਭਰਵਾਏ

ਸੁਭਾਨਪੁਰ/ਕਪੂਰਥਲਾ(ਦ ਸਟੈਲਰ ਨਿਊਜ਼) ਗੌਰਵ ਮੜੀਆ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲਾ ਕਪੂਰਥਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ, ਜ਼ਿਲਾ ਸਕੱਤਰ ਨਿਰਮਲ ਸਿੰਘ ਮੰਡ, ਜ਼ੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ, ਪ੍ਰੈਸ ਸਕੱਤਰ ਗੱਗੀ ਹਮੀਰਾ ਜ਼ੋਨ ਨਡਾਲਾ ਪਿੰਡ ਹਮੀਰਾ ਇਕਾਈ ਪ੍ਰਧਾਨ ਦਰਸ਼ਨ ਸਿੰਘ, ਸਕੱਤਰ ਬੱਬੂ ਵਾਲੀਆ, ਭੁਪਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁਖਵੰਤ ਸਿੰਘ, ਮਲਕੀਤ ਸਿੰਘ ਤੇ ਪਿੰਡ ਵਾਸੀਆ ਵੱਲੋਂ  ਪਿੰਡ ਹਮੀਰਾ ਵਿੱਚ ਪੀਣ ਵਾਲੇ  ਪਾਣੀ ਦੇ ਸੈਂਪਲ ਭਰਾਏ ਗਏ । ਇਹ ਸੈਂਪਲ ਸਰਕਾਰੀ ਹਸਪਤਾਲ ਢਿਲਵਾਂ ਦੀ ਨਿਗਰਾਨੀ ਵਾਲੀ ਡਾਕਟਰੀ ਟੀਮ ਵੱਲੋਂ ਭਰੇ ਗਏ।

Advertisements

ਕਿਸਾਨਾਂ ਨੇ ਆਖਿਆ ਕਿ ਇਹਨਾ ਪਾਣੀਆ ਵਿੱਚ 450 ਫੁੱਟ ਘਰ ਦਾ ਪਾਣੀ ਤੇ ਪਿੰਡ ਦੇ ਪੀਣ ਵਾਲੇ ਪਾਣੀ ਦਾ ਬੋਰ 550 ਫੁੱਟ ਸ਼ਾਮਲ ਹਨ ।ਇਸ ਤੋ ਇਲਾਵਾ ਸਥਾਨਕ ਸ਼ਰਾਬ ਫੈਂਕਟਰੀ ਹਮੀਰਾ ਵਲੋ  ਇਲਾਕੇ ਦਾ ਧਰਤੀ ਹੇਠਲਾ ਪਾਣੀ 450 ਫੁੱਟ ਤੱਕ ਇੰਨਾ ਦੂਸ਼ਿਤ  ਕਰ ਦਿੱਤਾ ਗਿਆ ਹੈ ਪੀਣਾ ਪੀਣਾ ਤਾਂ ਦੂਰ ਹੱਥ ਧੋਣ ਦੇ  ਜੋਗਾ ਵੀ ਨੀ ਰਿਹਾ।  ਉਹਨਾ ਆਖਿਆ ਕਿ ਇਸ ਸਬੰਧੀ ਬਾਰ- ਬਾਰ ਪ੍ਰਸ਼ਾਸ਼ਨ ਨੂੰ  ਮੰਗ ਪੱਤਰ , ਧਰਨੇ  ਵੀ ਦਿੱਤੇ ਜਾ ਚੁੱਕੇ ਹਨ ਪਰੰਤੂ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੋਈ ਠੋਸ ਕਦਮ ਨਹੀ ਚੁਕਿਆ ਗਿਆ । ਪਿੰਡ ਦੇ ਲੋਕ  ਕੈਂਸਰ  ਤੇ ਹੋਰ ਖਤਰਨਾਕ ਬਿਮਾਰੀਆ ਦੇ ਸ਼ਿਕਾਰ ਹੋ ਰਹੇ ਹਨ।  ਉਹਨਾ ਆਖਿਆ ਕਿ ਜੇਕਰ ਹੁਣ ਵੀ ਇਸ ਸ਼ਰਾਬ ਫੈਕਟਰੀ ਵੱਲ ਧਿਆਨ ਨਾ ਦਿੱਤਾ ਗਿਆ ਤਾ ਜਥੇਬੰਦੀ ਵੱਲੋਂ  ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here