ਗੁਰਦਾਸਪੁਰ ਜ਼ਿਲ੍ਹੇ ਦੀ ਧੀਅ ਰੁਪਿੰਦਰ ਕੌਰ ਨੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਂਅ ਰੌਸ਼ਨ ਕੀਤਾ: ਵਿਧਾਇਕ ਕਲਸੀ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਵਲੋਂ ਸ. ਜਤਿੰਦਰ ਸਿੰਘ ਪੱਪਾ (ਸਾਬਕਾ ਐਮ.ਸੀ) ਦੀ ਧੀਅ ਰੁਪਿੰਦਰ ਕੌਰ, ਜਿਸ ਦੀ ਜਲੰਧਰ ਡਵੀਜ਼ਨ ਵਿਖੇ ਇੰਨਫੋਰਸਮੈਂਟ ਆਫ਼ੀਸਰ (ਈਪੀਐਫਓ) ਵਜੋਂ ਨਿਯੁਕਤੀ ਹੋਈ ਹੈ, ਦਾ ਉਨ੍ਹਾਂ ਦੇ ਗ੍ਰਹਿ ਮਾਨ ਕੌਰ ਸਿੰਘ, ਪੰਡੋਰੀ ਰੋਡ ਗੁਰਦਾਸਪੁਰ ਵਿਖੇ ਜਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਨਾਗੀ, ਰਾਮਗੜ੍ਹੀਆ ਫੈਡਰੇਸ਼ਨ ਦੇ ਕੌਂਮੀ ਪ੍ਰਧਾਨ ਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ, ਨੀਰਜ ਸਲਹੋਤਰਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ, ਪ੍ਰੋਫੈਸਰ ਸਤਨਾਮ ਸਿੰਘ ਚੌਹਾਨ, ਬਲਵਿੰਦਰ ਸਿੰਘ ਭੋਲਾ ਪ੍ਰਾਪਰਟੀ ਡੀਲਰ, ਡੀ.ਪੀ.ਆਰ.ਓ ਬਟਾਲਾ ਹਰਜਿੰਦਰ ਸਿੰਘ ਕਲਸੀ, ਨਰਿੰਦਰ ਸਿੰਘ ਨਿੰਦਾ, ਮਹੈਣ ਸਿੰਘ ਸਾਬਕਾ ਸਰਪੰਚ, ਗੁਰਭੇਜ ਸਿੰਘ, ਸੁਖਦੇਵ ਸਿੰਘ ਨਾਗੀ ਪਠਾਨਕੋਟ, ਜਸਬੀਰ ਸਿੰਘ ਸ੍ਰੀਨਗਰ, ਬਲਵਿੰਦਰ ਸਿੰਘ ਸੁਨੱਈਆ, ਗੁਰਦਿਆਲ ਸਿੰਘ ਸਾਬਕਾ ਐਮ.ਸੀ, ਹਿਰਦੇਪਾਲ ਸਿੰਘ ਨਾਗੀ, ਸੁਰਿੰਦਰ ਸਿੰਘ ਔਲਖ, ਮਨਜੀਤ ਸਿੰਘ ਨਾਗੀ, ਹਰਦੀਪ ਸਿੰਘ ਬੱਬਲੂ, ਹਰਮਨਪ੍ਰੀਤ ਸਿੰਘ, ਮਨਮੀਤ ਸਿੰਘ ਕਲਸੀ, ਪਵਨ ਕੁਮਾਰ, ਗਗਨ ਬਟਾਲਾ, ਮਾਣਿਕ ਮਹਿਤਾ ਤੇ ਨਿੱਕੂ ਹੰਸਪਾਲ ਵੀ ਮੌਜੂਦ ਸਨ।

Advertisements

ਇਸ ਮੌਕੇ ਬੇਟੀ ਰੁਪਿੰਦਰ ਕੋਰ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਰੁਪਿੰਦਰ ਕੌਰ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਪੂਰੇ ਭਾਰਤ ਵਿਚੋਂ 113 ਰੈਂਕ ਹਾਸਲ ਕੀਤਾ ਤੇ ਇੰਨਫੋਰਸਮੈਂਟ ਆਫ਼ੀਸਰ (ਈਪੀਐਫਓ) ਵਲੋਂ ਜਲੰਧਰ ਡਵੀਜ਼ਨ ਵਿੱਚ ਨਿਯੁਕਤ ਹੋਈ। ਉਨਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਰੁਪਿੰਦਰ ਕੌਰ ਜ਼ਿੰਦਗੀ ਵਿੱਚ ਹੋਰ ਅੱਗੇ ਤਰੱਕੀ ਕਰੇ ਤੇ ਇਸੇ ਤਰਾਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇ। ਇਸ ਮੌਕੇ ਗੱਲ ਕਰਦਿਆਂ ਰਵਿੰਦਰ ਸਿੰਘ ਨਾਗੀ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਨੇ ਕਿਹਾ ਕਿ ਉਨਾਂ ਦੇ ਜਤਿੰਦਰ ਸਿੰਘ ਪੱਪਾ ਨਾਲ ਪਰਿਵਾਰਕ ਸਬੰਧ ਹਨ ਅਤੇ ਉਨਾਂ ਦੇ ਹੋਣਹਾਰ ਬੱਚਿਆਂ ਨੇ ਪੂਰੀ ਲਗਨ ਨਾਲ ਮਿਹਨਤ ਕੀਤੀ ਤੇ ਅੱਜ ਖਾਸ ਮੁਕਾਮ ‘ਤੇ ਪਹੁੰਚ ਕੇ ਆਪਣੇ ਮਾਂ-ਪਿਓ ਤੇ ਗੁਰਦਾਸਪੁਰ ਦਾ ਨਾਮ ਚਮਕਾਇਆ ਹੈ।

ਇਸ ਮੌਕੇ ਰੁਪਿੰਦਰ ਕੋਰ ਨੇ ਦੱਸਿਆ ਕਿ ਅੱਜ ਉਹ ਜਿਸ ਵੀ ਮੁਕਾਮ ਹੈ ਤੇ ਉਸ ਪਿੱਛੇ ਉਨਾਂ ਦੇ ਮਾਪਿਆਂ ਖਾਸ ਕਰਕੇ ਪਿਤਾ ਸ. ਜਤਿੰਦਰ ਸਿੰਘ ਪੱਪਾ ਦਾ ਬਹੁਤ ਵੱਡਾ ਰੋਲ ਹੈ, ਜਿਨਾਂ ਨੇ ਹਮੇਸ਼ਾਂ ਉਸਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਸਨੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਿਰੰਤਰ ਮਿਹਨਤ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਅਸੀਂ ਆਪਣੀ ਮੰਜ਼ਿਲ੍ਹ ਸਰ ਕਰ ਸਕਦੇ ਹਾਂ। ਇਸ ਮੌਕੇ ਜਤਿੰਦਰ ਸਿੰਘ ਪੱਪਾ, ਰਵਿੰਦਰ ਸਿੰਘ ਨਾਗੀ ਨੇ ਵਿਧਾਇਕ ਸ਼ੈਰੀ ਕਲਸੀ ਦਾ ਉਨਾਂ ਦੇ ਗ੍ਰਹਿ ਵਿਖੇ ਆਉਣ ਤੇ ਧੰਨਵਾਦ ਕੀਤਾ ਤੇ ਉਨਾਂ ਨੂੰ ਸਨਾਮਾਨਤ ਕੀਤਾ।

LEAVE A REPLY

Please enter your comment!
Please enter your name here