ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਆਯੋਜਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬੀਤੇ ਦਿਨ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆ ਸਾਧਵੀ ਰਿਤੂ ਭਾਰਤੀ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬ੍ਰਹਮਗਿਆਨ ਹਿਰਦੇ ਵਿੱਚ ਬ੍ਰਹਮ ਦੇ ਪ੍ਰਕਾਸ਼ ਰੂਪ ਦਾ ਪ੍ਰਤੱਖ ਦਰਸ਼ਨ ਹੈ। 

Advertisements

ਹਰ ਯੁੱਗ ਵਿੱਚ ਪੂਰਨ ਗੁਰੂਆਂ ਨੇ ਚਾਹਵਾਨਾਂ ਨੂੰ ਇਸੇ ਗਿਆਨ ਵਿਚ ਦੀਖਿਅਤ ਕੀਤਾ ਹੈ।  ਇਸ ਪ੍ਰਕਿਰਿਆ ਵਿੱਚ, ਉਹ ਸ਼ਿਸ਼ ਦੀ ਦੀਬਿ ਦ੍ਰਿਸ਼ਟੀ  ਨੂੰ ਖੋਲ੍ਹਦਾ ਹੈ ਅਤੇ ਉਸਨੂੰ ਅੰਤਰਮੁਖੀ ਬਣਾਉਂਦਾ ਹੈ।  ਸ਼ਿਸ਼ ਆਪਣੇ ਘਟਿ ਦੇ ਅੰਦਰ ਅਲੌਕਿਕ ਪ੍ਰਕਾਸ਼ ਦੇ ਦਰਸ਼ਨ ਅਤੇ ਕਈ ਬ੍ਰਹਮ ਅਨੁਭਵ ਪ੍ਰਾਪਤ ਕਰਦਾ ਹੈ। ਵਰਤਮਾਨ ਸਮੇਂ ਵਿਚ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸ਼੍ਰੀ ਆਸ਼ੂਤੋਸ਼ ਮਹਾਰਾਜ ਵੀ ਸਮਾਜ ਨੂੰ ਇਸੇ ਇਲਾਹੀ ਗਿਆਨ ਬ੍ਰਹਮਗਿਆਨ ਦੀ ਦੀਖਿਆ ਪ੍ਰਦਾਨ ਕਰ ਰਹੇ ਹਨ, ਬਿਲਕੁਲ ਮੁਫ਼ਤ। ਜੇਕਰ ਤੁਸੀਂ ਵੀ ਇਸ ਮਹਾਨ ਗਿਆਨ ਨੂੰ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਸੰਸਥਾ ਦੀ ਕਿਸੇ ਵੀ ਨਜ਼ਦੀਕੀ ਸ਼ਾਖਾ ਨਾਲ ਸੰਪਰਕ ਕਰ ਸਕਦੇ ਹੋ।  ਸਾਧਵੀ ਹਰੀਪਰੀਤਾ ਭਾਰਤੀ ਜੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਾਜ਼ਰ ਸ਼ਰਧਾਲੂਆਂ ਦਾ ਮਨ ਮੋਹ ਲਿਆ।

LEAVE A REPLY

Please enter your comment!
Please enter your name here