ਹਮੀਰਾ ਫੈਕਟਰੀ ਦੇ ਖ਼ਿਲਾਫ਼ ਲੱਗੇ ਧਰਨੇ ਵਿੱਚ ਸਰਪੰਚ ਲਖਵਿੰਦਰ ਸਿੰਘ ਹਮੀਰਾ ਨੇ ਕੀਤੀ ਸ਼ਮੂਲੀਅਤ

ਸੁਭਾਨਪੁਰ/ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸੁਭਾਨਪੁਰ ਦੇ ਨਜ਼ਦੀਕੀ ਪਿੰਡ ਹਮੀਰਾ ਵਿਖੇ ਸਥਿਤ ਜਗਤਜੀਤ ਫੈਕਟਰੀ ਵਿਖੇ ਇੰਟਕ  ਤੇ ਬੀ ਐਮਐਸ ਯੂਨੀਅਨ ਵੱਲੋਂ ਆਪਣੀਆਂ  ਹੱਕੀ ਮੰਗਾਂ ਨੂੰ ਲੈ ਕੇ ਪੰਜਵੇਂ ਦਿਨ ਹੜਤਾਲ ਜਾਰੀ ਹੈ। ਮੈਨੇਜਮੈਂਟ  ਦੇ ਅੜੀਅਲ ਰਵਈਏ ਦੇ ਖ਼ਿਲਾਫ਼ ਦੋਨਾਂ ਯੂਨੀਅਨਾਂ ਵੱਲੋਂ ਫੈਕਟਰੀ ਦੇ ਦੋਨਾ ਗੇਟ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ।

Advertisements

ਇਸ ਮੌਕੇ ਯੁਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਜਦੋਂ ਤੱਕ ਫੈਕਟਰੀ ਸਾਡੀਆਂ ਮੰਗਾਂ ਮੰਨ ਨਹੀ ਲੈਦੀਆ ਉਦੋਂ ਤਕ ਇਹ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਹਮੀਰਾ ਬਲਾਕ ਪ੍ਰਧਾਨ ਢਿੱਲਵਾਂ ਨੇ ਵਰਕਰਾਂ ਦੇ ਹੱਕ ਵਿਚ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਜੋ  ਡੀ ਏ ਦੀ ਕਿਸ਼ਤ ਵਰਕਰਾਂ ਨੂੰ ਆਈ ਹੈ, ਉਹ ਮੈਨੇਜਮੈਂਟ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਰਕਰ ਦੇ ਨਾਲ ਖੜ੍ਹੇ ਹਨ ਉਨ੍ਹਾਂ ਇਹ ਵੀ ਕਿਹਾ ਕਿ ਜਗਤਜੀਤ ਫੈਕਟਰੀ ਆਸ ਪਾਸ ਦੇ 10 =15 ਪਿੰਡਾਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਉਹ ਨਹੀਂ ਚਾਹੁੰਦੇ ਹਨ ਕਿ ਫੈਕਟਰੀ ਬੰਦ ਹੋਵੇ ਉਹਨਾਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਵਰਕਰ ਅਤੇ ਮੈਨੇਜਮੈਂਟ ਵਿਚ ਚਲ ਰਹੀ ਕਸਮ ਕੱਸ ਨੂੰ ਖਤਮ ਕਰਕੇ ਵਰਕਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਏਆ  ਜਾਵੇ।

LEAVE A REPLY

Please enter your comment!
Please enter your name here