ਲੋਕ ਰੰਗਮੰਚ ਵੱਲੋਂ ‘ਸਾਹਿਤਕ ਸੱਥ’ ਦਾ ਉਦਘਾਟਨ ਕੀਤਾ

ਫਾਜ਼ਿਲਕਾ (ਦ ਸਟੈਲਰ ਨਿਊਜ਼) । ਲੋਕ ਰੰਗਮੰਚ ਅਬੋਹਰ ਵੱਲੋਂ ਸਾਹਿਤਕ ਮਿਲਣੀ ਸਥਾਨਕ ਸਾਹਿਤਕ ਸੱਥ ਵਿਖੇ ਕੀਤੀ ਗਈ। ਲੋਕ ਰੰਗਮੰਚ ਦੇ ਸੰਸਥਾਪਕ ਅਤੇ ਕਨਵੀਨਰ ਮੈਬਰ ਰਜਿੰਦਰ ਮਾਜ਼ੀ ਅਤੇ ਪਤਵੰਤੇ ਸਾਹਿਤਕਾਰਾਂ ਅਤੇ ਮਹਿਮਾਨਾਂ ਵੱਲੋਂ ‘ਸਾਹਿਤਕ ਸੱਥ’ ਦਾ ਉਦਘਾਟਨ ਕੀਤਾ ਗਿਆ। ਡਾ. ਸਨਮਾਨ ਮਾਜ਼ੀ ਵੱਲੋਂ ਆਈਆਂ ਸ਼ਖ਼ਸ਼ੀਅਤਾ ਦਾ ਸਵਾਗਤ ਕਰਦਿਆ ਸਮਾਗਮ ਵਿੱਚ “ਮਿਲ ਬੈਠਣ ਦੀ ਸਾਂਝ” ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਇਹ ‘ਇਹ ਸਾਹਿਤਕ ਸੱਥ’ ਲੋਕ ਰੰਗਮੰਚ ਅਬੋਹਰ ‘ਤੇ ‘ਮੇਲਾ’ ਮੈਗਜ਼ੀਨ ਦਾ ਸਾਹਿਤਕ ਗਤੀਵਿਧੀਆਂ ਲਈ ਸਥਾਨ ਉਪਲਬੱਧ ਕਰਵਾਉਣ ਹਿਤ ਇਕ ਨਿਵੇਕਲਾ ਅਤੇ ਸਾਰਥਕ ਉੱਦਮ ਹੋਵੇਗਾ। ਇਸ ਮੌਕੇ ਤੇ ਪ੍ਰੋ. ਗੁਰਰਾਜ ਚਹਿਲ, ਡਾ. ਤਰਸੇਮ ਸ਼ਰਮਾ, ਡਾ. ਚੰਦਰ ਅਦੀਬ ਆਦਿ ਨੇ “ਸਾਹਿਤ ਕਿਓਂ ਪੜ੍ਹਿਆ ਜਾਵੇ?” ਵਿਸ਼ੇ ਤੇ ਭਰਵੀ ਚਰਚਾ ਕੀਤੀ। ਇਸ ਮੌਕੇ ਤੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਮਲੋਟ ਤੋਂ ਮਨਜੀਤ ਸੂਖ਼ਮ, ਰਿਸ਼ੀ ਹਿਰਦੇਪਾਲ, ਨਿਰਮਲ ਦਿਓਲ ਅਤੇ ਅਬੋਹਰ ਤੋਂ ਵਿਜੈਅੰਤ ਜੁਨੇਜਾ, ਅਭੀਜੀਤ ਵਧਵਾ, ਮਨਜੀਤ ਰੰਧਾਵਾ ਆਦਿ ਨੇ ਕਵੀ ਦਰਬਾਰ ਵਿੱਚ ਆਪਣੀਆ ਕਵਿਤਾਵਾਂ ਨਾਲ ਇਸ ਸ਼ਾਮ ਨੂੰ ਸ਼ਿੰਗਾਰਿਆ।
ਇਸ ਮੌਕੇ ਤੇ ਲੋਕ ਰੰਗਮੰਚ ਅਬੋਹਰ ਵੱਲੋਂ ਸਾਹਿਤਕ ਤੇ ਰੰਗਮੰਚ ਦੀਆ ਸਖਸ਼ੀਅਤਾ ਦਾ ਡਾ. ਨਵੀਨ ਸੇਠੀ ਤੇ ਹੋਰ ਮਹਿਮਾਨਾਂ ਵੱਲੋਂ ਭੁਪਿੰਦਰ ਉਤਰੇਜਾ(ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ), ਰੰਗਕਰਮੀ ਸੰਦੀਪ ਸ਼ਰਮਾ, ਗੁਰਜੰਟ ਬਰਾੜ, ਮੰਗਤ ਵਰਮਾ, ਵਿਕਾਸ ਬਤਰਾ, ਗਾਇਕ ਸਤਪਾਲ ਭੂੰਦੜ, ਕ੍ਰਿਸ਼ਨ ਵਰਮਾ, ਤਰਸੇਮ ਰਾਹੀ, ਡਾ. ਤਰਸੇਮ ਸ਼ਰਮਾ, ਪ੍ਰੋ. ਗੁਰਰਾਜ ਚਹਿਲ ਅਤੇ ਡਾ.ਚੰਦਰ ਅਦੀਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਗਲੇ ਸ਼ੈਸ਼ਨ ਵਿੱਚ ਡਾ ਸਨਮਾਨ ਮਾਜ਼ੀ,  ਡਾ. ਗੁਰਬੰਸ ਰਾਹੀ, ਗੁਰਜੰਟ ਬਰਾੜ, ਕ੍ਰਿਸ਼ਨ ਵਰਮਾ ਅਤੇ ਸਤਪਾਲ ਭੂੰਦੜ ਵੱਲੋਂ ਗਾਇਕੀ ਦੇ ਰੰਗ ਬਖੇਰੇ ਗਏ।
ਇਸ ਸਮਾਗਮ ਵਿੱਚ ਸਾਹਿਤ ਨਾਲ ਜੁੜੀਆ ਸਖਸ਼ੀਅਤਾ- ਦਰਸ਼ਨ ਜਟਾਣਾ, ਅਜਮੇਰ ਬਰਾੜ, ਕ੍ਰਿਸ਼ਨ ਸ਼ੌਕੀ, ਨਵਤੇਜ ਚਹਿਲ, ਨਿਰਮਲ ਸਿੰਘ ਦਿਓਲ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਪੱਪੀ ਮਿੱਢਾ, ਅਜੇ ਨਾਗਪਾਲ, ਸੰਜੇ ਕੁਮਾਰ, ਜੱਸਾ ਕੰਗ, ਡਾ. ਰਵਿੰਦਰ ਚੋਧਰੀ, ਡਾ. ਵਰੁਣ ਦਾਬੜਾ, ਪ੍ਰਿੰਸੀਪਲ ਸੁਖਦੇਵ ਗਿੱਲ, ਕੁਲਵੰਤ ਰਾਏ ਸ਼ਰਮਾ, ਸੁਖਦੇਵ ਸਿੰਘ ਆਦਿ ਨੇ ਇਸ ‘ਮਿਲ ਬੈਠਣ ਦੀ ਸਾਂਝ’ ਨੂੰ ਰੰਗੀਨ ਬਣਾਇਆ।

Advertisements

LEAVE A REPLY

Please enter your comment!
Please enter your name here