ਗੋਇੰਦਵਾਲ ਜੇਲ੍ਹ ਕਤਲ ਕਾਂਡ: 7 ਜੇਲ੍ਹ ਅਧਿਕਾਰੀ ਮੁਅੱਤਲ, 5 ਗ੍ਰਿਫਤਾਰ

ਕਪੂਰਥਲ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੀਤੇ ਦਿਨੀਂ ਸ਼੍ਰੀ ਗੋਇੰਦਵਾਲ ਜੇਲ੍ਹ ਦੇ ਅੰਦਰ ਵਾਪਰੇ ਕਤਲ ਕਾਂਡ ਮਾਮਲੇ ‘ਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ 7 ਜੇਲ੍ਹ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦੋਂਕਿ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਆਈ.ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਦੇ ਵਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ।

Advertisements

ਉਨ੍ਹਾਂ ਦੱਸਿਆ ਕਿ, ਜੇਲ੍ਹ ਦੇ ਸੁਪਰਡੈਂਟ ਇਕਬਾਲ ਬਰਾੜ, ਵਿਜੇ ਕੁਮਾਰ ਅਡਿਸ਼ਨਲ ਸੁਪਰਡੈਂਟ, ਜਸਪਾਲ ਸਿੰਘ ਖ਼ਹਿਰਾ ਅਡਿਸ਼ਨਲ ਸੁਪਰਡੈਂਟ ਜੇਲ੍ਹ, ਇਸ ਤੋਂ ਇਲਾਵਾ ਏਐਸਆਈ ਹਰਚੰਦ ਸਿੰਘ, ਏਐਸਆਈ ਜੋਗਿੰਦਰ ਸਿੰਘ, ਹੈੱਡ ਕਾਂਸਟੇਬਲ ਸਵਿੰਦਰ ਸਿੰਘ, ਹਰੀਸ਼ ਕੁਮਾਰ ਸਹਾਇਕ ਸੁਪਰਡੈਂਟ ਤੇ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਆਈ.ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਦੇ ਵਲੋਂ ਇਹ ਵੀ ਦੱਸਿਆ ਗਿਆ ਕਿ, ਇਕਬਾਲ ਬਰਾੜ ਸੁਪਰਡੈਂਟ, ਹਰੀਸ਼ ਕੁਮਾਰ ਸਹਾਇਕ ਸੁਪਰਡੈਂਟ, ਵਿਜੇ ਕੁਮਾਰ ਅਡਿਸ਼ਨਲ ਸੁਪਰਡੈਂਟ, ਏਐਸਆਈ ਹਰਚੰਦ ਸਿੰਘ, ਏਐਸਆਈ ਜੋਗਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ ਜਸਪਾਲ ਸਿੰਘ ਖ਼ਹਿਰਾ ਅਡਿਸ਼ਨਲ ਸੁਪਰਡੈਂਟ ਜੇਲ੍ਹ ਅਤੇ ਸਵਿੰਦਰ ਸਿੰਘ ਹੈੱਡ ਕਾਂਸਟੇੇਬਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here