ਸੁੱਚਾ ਰਾਮ ਲੱਧੜ ਨੇ ਐਸਸੀ ਮੋਰਚਾ ਦੇ ਵਰਕਰਾਂ ਅਤੇ ਨੇਤਾਵਾਂ ਨਾਲ ਕੀਤੀ ਗੱਲਬਾਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ ਦੇ ਪ੍ਰਧਾਨ ਸੁੱਚਾ ਰਾਮ ਲੱਧੜ ਰਿਟਾਇਰ ਆਈ ਏ  ਐਸ ਨੇਂ ਪੰਜਾਬ ਭਾਜਪਾ ਵੱਲੋ 9 ਮਾਰਚ ਦੇ ਪੰਜਾਬ ਵਿਧਾਨ ਸਭਾ ਘੇਰਾਓ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਐਸ ਸੀ ਮੋਰਚਾ ਦੇ ਵਰਕਰਾਂ ਅਤੇ ਨੇਤਾਵਾਂ ਨਾਲ ਗੱਲਬਾਤ ਕੀਤੀ ਆਪਣੇ ਭਾਸ਼ਣ ਦੌਰਾਨ ਓਨਾ ਨੇ ਐਸ ਸੀ ਮੋਰਚਾ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਲੋਕ ਸਭਾ ਜ਼ਿਮਨੀ ਚੋਣਾਂ ਲਈ ਕਮਰਕਸਾ ਕਰਕੇ ਚੋਣਾ ਲਈ ਤਿਆਰ ਰਹਿਣ ਲਈ ਕਿਹਾ ਅਤੇ ਇਸ ਦੇ ਨਾਲ ਨਾਲ ਮੋਰਚੇ ਨੂੰ ਬੂਥ ਪੱਧਰ ਤੱਕ ਟੀਮਾਂ ਗਠਤ ਕਰਨ ਲਈ ਕਿਹਾ ਤਾਂ ਜੌ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਵਦ ਤੋਂ ਵੋਟਰਾਂ ਤੱਕ ਸੰਪਰਕ ਕੀਤਾ ਜਾ ਸਕੇ ਅੱਜ ਇਕ ਹੋਰ ਵਿਸ਼ੇਸ਼ ਮੀਟਿੰਗ ਕਿਸ਼ਨਪੁਰਾ ਮੁਹੱਲਾ ਵਿਖੇ ਹੋਈ ਜਿਸ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

Advertisements

ਇਸ ਮੌਕੇ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਉਪ ਪ੍ਰਧਾਨ ਤੇ ਜਲੰਧਰ ਸ਼ਹਿਰੀ ਜਿਲੇ ਦੇ ਪ੍ਰਭਾਰੀ ਨਿਰਮਲ ਸਿੰਘ ਨਾਹਰ ਜਿਲਾ ਪ੍ਰਧਾਨ ਸਰਦਾਰ ਅਜਮੇਰ ਸਿੰਘ ਬਾਦਲ ਜੋਨਲ ਪ੍ਰਭਾਰੀ ਤੇ ਸੂਬਾ ਜਰਨਲ ਸਕੱਤਰ ਬਲਵਿੰਦਰ ਗਿੱਲ ਸੂਬਾ ਜਰਨਲ ਐਡਵੋਕੇਟ ਮੋਹਿਤ ਭਾਰਦਵਾਜ ਨਵੇਂ ਬਣੇ ਸੂਬਾ ਭਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਮੈਂਬਰ ਸਰਦਾਰ ਮੋਹਿੰਦਰ ਸਿੰਘ ਬਲੇਰ ਮਜ਼ੂਦ ਸਨ

LEAVE A REPLY

Please enter your comment!
Please enter your name here