ਭਾਰਤੀ ਵਾਯੂ-ਸੈਨਾ ‘ਚ ਅਗਨੀ ਵੀਰ ਦੀ ਭਰਤੀ ਹੋਈ ਸ਼ੁਰੂ

ਪਟਿਆਲਾ, (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ  ਅਗਨੀ ਵੀਰ ਵਾਯੂ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀ ਵੀਰਾਂ ਦੀਆਂ ਅਸਾਮੀਆਂ ਖੁੱਲ੍ਹੀਆਂ ਹਨ। ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਚਾਹਵਾਨ ਲੜਕੇ ਅਤੇ ਲੜਕੀਆਂ(ਅਣਵਿਆਹੇ)17 ਅਗਸਤ 2023ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅਪਲਾਈ ਕਰਨ ਵਾਲੇ ਪ੍ਰਾਰਥੀ ਦੀਜਨਮ ਮਿਤੀ 27 ਜੂਨ 2003 ਤੋਂ 27 ਦਸੰਬਰ 2006 ਵਿਚਕਾਰ ਹੋਣੀ ਚਾਹੀਦੀ ਹੈ।

Advertisements

ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਬਾਰ੍ਹਵੀਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਪਾਸ ਕੀਤੀ ਹੋਵੇ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ ਪਾਸ ਕੀਤਾ ਹੋਵੇ,ਜਾਂ ਫਿਰ 2 ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ, ਵਿਗਿਆਨ ਵਿਸ਼ੇ ਤੋਂ ਇਲਾਵਾ ਕਿਸੇ ਵੀ ਸਟ੍ਰੀਮ ਵਿੱਚ ਬਾਰ੍ਹਵੀਂ ਪਾਸ ਕੀਤੀ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾ ਵਿੱਚ ਚਾਹਵਾਨ ਪ੍ਰਾਰਥੀ ਦੇ ਇਮਤਿਹਾਨਾਂ ਵਿੱਚੋਂ 50 ਫ਼ੀਸਦੀ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ50 ਫ਼ੀਸਦੀ ਨੰਬਰ ਹਾਸਲ ਕੀਤੇ ਹੋਣ,ਉਹ ਪ੍ਰਾਰਥੀ ਇਸ ਅਸਾਮੀ ਲਈ ਯੋਗ ਹਨ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚ ਰਜਿਸਟਰ ਕਰਨ ਲਈ ਫ਼ੀਸ250/-ਰੁਪਏ ਹੈ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਪ੍ਰਾਰਥੀਆਂ ਨੂੰ 30 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਹੋਵੇਗੀ ਅਤੇ ਇਹ ਨਿਯੁਕਤੀ ਦਾ ਸਮਾਂ 4 ਸਾਲ ਹੋਵੇਗਾ,ਹਰ ਸਾਲ10ਪ੍ਰਤੀਸ਼ਤ ਤਰੱਕੀ ਮਿਲੇਗੀ। ਸੇਵਾਮੁਕਤੀ ਉਪਰੰਤ10ਲੱਖ4ਹਜ਼ਾਰ ਰੁਪਏ ਮਿਲੇਗਾ। ਪ੍ਰਾਰਥੀ ਪ੍ਰੀਖਿਆ ਦੀ ਮਿਤੀ, ਮੈਡੀਕਲ ਮਾਪਦੰਡ, ਯੋਗਤਾ, ਨੌਕਰੀ ਸਬੰਧੀ ਵਧੇਰੇ ਜਾਣਕਾਰੀ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ http://agnipathvayu.cdac.in ‘ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here