ਹੋਲੀ ਹੈ ਤਾਂ ਹੋਵੇ, ਪਰ ਮੈ ਨਹੀ ਸੁੱਟਣਾ ਕਿਸੇ ਉੱਤੇ ਰੰਗ, ਨਾ ਹੀ ਸੁੱਟਣ ਦੇਣਾ ਆਪਣੇ ਉੱਤੇ……

ਹੋਲੀ

Advertisements

ਹੋਲੀ ਹੈ ਤਾਂ ਹੋਵੇ, ਪਰ ਮੈ ਨਹੀ ਸੁੱਟਣਾ ਕਿਸੇ ਉੱਤੇ ਰੰਗ, ਨਾ ਹੀ ਸੁੱਟਣ ਦੇਣਾ ਆਪਣੇ ਉੱਤੇ, ਇਹ ਕੋਈ ਗੱਲ ਹੈ ਕਿ ਰੀਝਾਂ ਨਾਲ ਚੁਣ-ਚੁਣ ਕੇ ਖਰੀਦੇ ਤੇ ਸਾਂਭ ਸਾਂਭ ਕੇ ਰੱਖੇ ਕੱਪੜਿਆਂ ਨੂੰ ਬੇਵਜ਼ਾ ਬਰਬਾਦ ਕਰਦੇ ਫਿਰੀਏ ਗ਼ਰੀਬੀ ਤੇ ਕੱਪੜਿਆਂ ਦੀ ਘਾਟ ਕਰਕੇ ਅੱਧਾ ਭਾਰਤ ਤਾਂ ਨੰਗਾ ਹੈ ਅਜੇ ਰੰਗ ਤਾਂ ਦੇਖਣ ਲਈ ਰੰਗ ਤਾਂ ਮਾਨਣ ਲਈ ਹੁੰਦੇ ਇਹ ਫੁੱਲਾਂ ਵਿੱਚ ਇਹ ਕੰਧਾਂ ਉੱਤੇ ਇਹ ਭਾਂਤ ਭਾਂਤ ਦੀਆਂ ਚੀਜ਼ਾਂ ਵਿੱਚ ਕਿੰਨੇ ਸੋਹਣੇ ਲੱਗਦੇ ਹਨ ! ਇਹ ਜਿਸਮਾਂ ਉੱਤੇ ਇਹ ਵਿਹੜਿਆਂ ਤੇ ਗਲੀਆਂ ਵਿੱਚ ਸੁੱਟਣ ਲਈ ਨਹੀ ਹੁੰਦੇ ਏਦਾਂ ਕਰਨਾ ਤਾਂ ਰੰਗਾਂ ਦੀ ਤੌਹੀਨ ਹੈ ਉੰਝ ਵੀ ਵੇਖਿਆ ਹੀ ਹੋਣਾ ਹਰ ਇੱਕ ਨੇ ਕਿੰਨੀ ਹੁੱਲੜਬਾਜ਼ੀ ਕਰਦੇ ਹਨ ਅਖੌਤੀ ਹੋਲੀ ਮਨਾਉਣ ਵਾਲੇ ਕਿੱਦਾਂ ਹਰਲ ਹਰਲ ਕਰਦੇ ਫਿਰਦੇ ਹਨ ਗਲੀਆਂ ਬਜ਼ਾਰਾਂ ਵਿੱਚ ਕੁੜੀਆਂ ਪਿੱਛੇ ਆਸ਼ਕੀ ਕਰਦੇ ਕਰਦੇ ਖ਼ੂਨ ਦੀ ਹੋਲੀ ਖੇਡਣ ਤੱਕ ਚਲੇ ਜਾਂਦੇ ਕਿੱਥੇ ਲਿਖਿਆ ਕਿ ਕੱਚੇ ਆਂਡੇ ਮਸ਼ੀਨਾਂ ਚੋਂ ਨਿਕਲਿਆ ਕਾਲਾ ਮੁਬਲੈਲ ਤੇ ਨਾ ਲੱਥਣ ਵਾਲੇ ਰੰਗ ਸੁੱਟੇ ਜਾਣ ਤਿਉਹਾਰ ਤਾਂ ਕਿਸੇ ਮਕਸਦ ਲਈ ਬਣੇ ਸਨ ਇਹ ਸੱਭ ਬਰਬਾਦੀ ਦੇ ਤਿਓਹਾਰ ਹੀ ਕਿਉਂ ਬਣਦੇ ਜਾ ਰਹੇ ਨੇ ?? ਕਿਉਂ ਕੀਤੀ ਜਾਂਦੀ ਹੈ ਰੰਗਾਂ ਦੀ ਹੁਰਮਤੀ ? ਰੰਗ ਤਾਂ ਨਾਜ਼ੁਕ ਹੁੰਦੇ ਹਨ ਰੰਗ ਤਾਂ ਕਲਾ ਲਈ ਹੁੰਦੇ ਰੰਗ ਤਾਂ ਪੇਂਟਰਾਂ ਦੇ ਰੂਹ ਦੀ ਖੁਰਾਕ ਹੁੰਦੇ ਰੰਗ ਤਾਂ ਇੰਜੀਨੀਅਰਾਂ ਦੀ ਸੋਚ ਦਾ ਪ੍ਰਤੀਕ ਹੁੰਦੇ ਕਿ ਕਿਹੜੀ ਗੱਡੀ ਕਿਹੜੇ ਰੰਗ ਵਿੱਚ ਜ਼ਿਆਦਾ ਚੰਗੀ ਲੱਗੂ ਰੰਗ ਪੱਗਾਂ ਉੱਤੇ ਜੱਚਦੇ ਹਨ ਰੰਗ ਚੁੰਨੀਆਂ ਉੱਤੇ ਫੱਬਦੇ ਹਨ ਰੰਗ ਕੁਦਰਤ ਦੀ ਕਾਇਆਨਾਤ ਹਨ ਰੰਗ ਕੋਈ ਛੋਟੀ ਚੀਜ਼ ਨਹੀ ਹੁੰਦੇ ਕਿੰਨੇ ਸੋਹਣੇ ਸੋਹਣੇ ਲੱਗਦੇ ਹਨ ਰੰਗ ਬਰੰਗੇ ਪੰਛੀਆਂ ਦੇ ਖੰਭਾਂ ਦੇ ਰੰਗ ਬਹੁਤ ਚੰਗੇ ਲੱਗਦੇ ਹਨ ਚਿੜੀਆਂ ਘਰਾਂ ਵਿੱਚ ਰੱਖੇ ਤੇ ਜੰਗਲਾਂ ਵਿੱਚ ਘੁੰਮਦੇ ਜਾਨਵਰਾਂ ਦੇ ਰੰਗ ਰੰਗਾਂ ਦੀ ਬਹੁਤ ਮਹੱਤਤਾ ਹੈ ਜੀਵਨ ਵਿੱਚ

-ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ ਹੁਸ਼ਿਆਰਪੁਰ (ਪੰਜਾਬ) ਫ਼ੋਨ 9814173402

LEAVE A REPLY

Please enter your comment!
Please enter your name here