ਰਾਜਪੁਰਾ ਵਿਖੇ ਪਲੇਸਮੈਂਟ ਕੈਂਪ 20 ਮਾਰਚ ਨੂੰ

ਰਾਜਪੁਰਾ/ਪਟਿਆਲਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਕਾਰਪੀ ਡੀਮ ਇੰਟਰਨੈਸ਼ਨਲ ਸਕੂਲ ਪਿੰਡ ਉਪਲਹੇੜੀ, ਸਾਹਮਣੇ ਜਸ਼ਨ ਰੈਜ਼ੀਡੈਂਸੀ, ਰਾਜਪੁਰਾ ਸਰਹਿੰਦ ਹਾਈਵੇ- 44, ਰਾਜਪੁਰਾ ਵਿਖੇ 20 ਮਾਰਚ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
  ਇਸ ਪਲੇਸਮੈਂਟ ਕੈਂਪ ਵਿੱਚ ਆਈ.ਟੀ. ਇੰਚਾਰਜ (ਐਮ.ਸੀ.ਏ./ਐਮ.ਐਸ.ਸੀ. ਆਈ.ਟੀ/ ਡਿਪਲੋਮਾ ਹਾਰਡਵੇਅਰ ਅਤੇ ਨੈੱਟਵਰਕਿੰਗ), ਟੀ.ਜੀ.ਟੀ. ਇੰਗਲਿਸ਼ (ਐਮ.ਏ. ਇੰਗਲਿਸ਼ ਅਤੇ ਬੀ.ਐਡ), ਟੀ.ਜੀ.ਟੀ. ਸਮਾਜਿਕ ਸਿੱਖਿਆ (ਐਮ.ਏ. ਹਿਸਟਰੀ/ਪੋਲਿਟੀਕਲ ਸਾਇੰਸ ਅਤੇ ਬੀ.ਐਡ), ਟੀ.ਜੀ.ਟੀ. ਸਾਇੰਸ (ਐਮ.ਐਸ.ਸੀ. ਕਮਿਸਟਰੀ ਜਾਂ ਬਾਇਉਲੋਜੀ ਅਤੇ ਬੀ.ਐਡ.), ਪੀ.ਆਰ.ਟੀ. ਮੈਥ ਟੀਚਰ ( ਬੀ.ਐਸ.ਸੀ/ਐਮ.ਐਸ.ਸੀ. ਮੈਥ, ਬੀ.ਐਡ.), ਸਪੋਕਨ ਇੰਗਲਿਸ਼ ਟੀਚਰ (ਐਮ.ਏ. ਇੰਗਲਿਸ਼), ਕਿੰਡਰਗਾਰਟਨ ਮਦਰ ਟੀਚਰ (ਬੀ.ਏ. ਅਤੇ ਐਨ.ਟੀ.ਟੀ.) ਦੀ ਅਸਾਮੀਆਂ ਲਈ ਇੰਟਰਵਿਊ / ਲਿਖਤੀ ਪ੍ਰੀਖਿਆ ਮਿਤੀ 20-03-2023 (ਸੋਮਵਾਰ) ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕਾਰਪੀ ਡੀਮ ਇੰਟਰਨੈਸ਼ਨਲ ਸਕੂਲ ਵਿਖੇ ਲਈ ਜਾਵੇਗੀ। ਤਨਖਾਹ 17 ਤੋਂ 28 ਹਜ਼ਾਰ ਰੁਪਏ ਤੱਕ ਮਹੀਨਾਵਾਰ ਦਿੱਤੀ ਜਾਵੇਗੀ। ਸਕੂਲ ਵੱਲੋਂ ਪਟਿਆਲਾ, ਜ਼ੀਰਕਪੁਰ, ਸਰਹਿੰਦ ਤੋਂ ਆਉਣ ਵਾਲੇ ਸਟਾਫ਼ ਲਈ ਮੁਫ਼ਤ ਬੱਸ ਸਰਵਿਸ ਉਪਲਬਧ ਹੈ।
ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਕਿਹਾ ਕਿ ਨੌਕਰੀ ਦੇ ਇੱਛੁਕ ਉਮੀਦਵਾਰ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ, ਆਈ.ਡੀ. ਪਰੂਫ਼ ਅਤੇ ਰਿਜ਼ਊਮ ਨਾਲ ਲੈ ਕੇ ਆਉਣ ਅਤੇ ਇਸ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ। ਵਧੇਰੇ ਜਾਣਕਾਰੀ  https://tinyurl.com/carpediemschool ਲਿੰਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Advertisements

LEAVE A REPLY

Please enter your comment!
Please enter your name here