ਹਥਿਆਰੰਬਦ ਆਰੋਪੀਆਂ ਨੇ ਘਰ ਵਿੱਚ ਦਾਖਿਲ ਹੋ ਕੇ 8 ਸਾਲਾਂ ਮਾਸੂਮ ਬੱਚੀ ਦਾ ਕੀਤਾ ਕਤਲ

ਬਿਹਾਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਿਹਾਰ ਦੇ ਆਰਾ ਵਿੱਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਹਥਿਆਰੰਬਦ ਆਰੋਪੀਆਂ ਨੇ ਇੱਕ 8 ਸਾਲਾਂ ਬੱਚੀ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬੱਚੀ ਜੋ ਕਿ ਆਪਣੇ ਘਰ ਵਿੱਚ ਪੜਾਈ ਕਰ ਰਹੀ ਸੀ ਤਾਂ ਇਸ ਦੋਰਾਨ ਆਰੋਪੀਆਂ ਨੇ ਘਰ ਵਿੱਚ ਦਾਖਿਲ ਹੋ ਕੇ 8 ਸਾਲਾਂ ਬੱਚੀ ਦਾ ਕਤਲ ਕਰ ਦਿੱਤਾ। ਆਰੋਪੀਆਂ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਘਟਨਾਂ ਨੂੰ ਅੰਜ਼ਾਮ ਦਿੱਤਾ।

Advertisements

ਬੱਚੀ ਦਾ ਨਾਮ ਅਰਾਧਿਆ ਸੀ ਜੋ ਕਿ ਭੇਲਾਈ ਪਿੰਡ ਦੀ ਰਹਿਣ ਵਾਲੀ ਕਿ੍ਰਸ਼ਨਾ ਕੁਮਾਰ ਦੀ ਧੀ ਸੀ। ਅਰਾਧਿਆ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ। ਪੁਲਿਸ ਨੇ ਪਰਿਵਾਰ ਨੂੰ ਭਰੋਸੀ ਦਿਵਾਇਆ ਕਿ ਉਹਨਾਂ ਵੱਲੋ ਜਲਦ ਹੀ ਆਰੋਪੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here