ਜਿਨ੍ਹਾਂ ਵਲੋਂ ਆਪਣਾ ਪ੍ਰਾਪਰਟੀ ਟੈਕਸ ਜਮਾ ਨਹੀਂ ਕਰਵਾਇਆ ਗਿਆ ਉਨ੍ਹਾਂ ਦੀ ਪ੍ਰਾਪਰਟੀ ਨੂੰ ਨਗਰ ਨਿਗਮ ਵਲੋਂ ਸੀਲ ਕੀਤਾ ਗਿਆ

ਕਪੂਰਥਲਾ, (ਦ ਸਟੈਲਰ ਨਿਊਜ਼)। ਗੌਰਵ ਮੜੀਆ: ਸਥਾਨਕ ਸਰਕਾਰ ਵਿਭਾਗ ਪੰਜਾਬ ਵਲੋਂ ਜਾਰੀ ਹੋਇਆ ਹਿਦਾਯਤਾਂ ਅਤੇ ਮਾਣਯੋਗ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸਕੱਤਰ ਨਗਰ ਨਿਗਮ ਦੀ ਅਗਵਾਈ ਹੇਂਠ ਨਗਰ ਨਿਗਮ ਕਪੂਰਥਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਵਲੋਂ ਸ਼ਹਿਰ ਦੀਆ ਵੱਖ ਵੱਖ ਪਰੌਪਰਟੀਆਂ ( ਰਿਹਾਇਸ਼ੀ ਅਤੇ ਕਮਰਸ਼ੀਅਲ) ਉਪਰ ਲੱਗਦੇ ਟੇਕਸ ਨੂੰ ਇਕੱਠਾ ਕਰਨ ਦੀ ਮੁਹੀਮ ਨੂੰ ਤੇਜ ਕਰਦਿਆਂ ਹੋਇਆ ਹੁਣ ਤਕ ਸ਼ਹਿਰ ਵਿੱਚੋ ਲਗਭਗ 3 ਕਰੋੜ 55 ਲੱਖ ਅਤੇ 66 ਹਜਾਰ ਰੁਪਏ ਲਗਭਗ ਪ੍ਰਾਪਰਟੀ ਟੈਕਸ ਵਸੂਲ ਕੀਤਾ ਗਿਆ ਇਸ ਤੋਂ ਇਲਾਵਾ ਮਿਤੀ 25.03.2023 ਨੂੰ ਸ਼ਹਿਰ ਵਿਚੋ ਲੱਗਭਗ 8 ਲੱਖ 88 ਹਜਾਰ ਰੁਪਏ ਪ੍ਰਾਪਰਟੀ ਟੈਕਸ ਅਤੇ 5 ਲੱਖ 74 ਹਜਾਰ ਰੁਪਏ ਹਾਊਸ ਟੈਕਸ ਵਸੂਲ ਕੀਤਾ ਗਿਆ ਗੌਰਤਲਬ ਹੈ ਕਿ ਨਗਰ ਨਿਗਮ ਕਪੂਰਥਲਾ ਦਾ ਸਾਲ 2022-23 ਦਾ ਸਾਲਾਨਾ ਬਜਟ 1.90 ਕਰੋੜ ਰੱਖਿਆ ਗਿਆ ਸੀ ਅਤੇ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਨੂੰ ਦੁਗੁਣਾ ਕਰਨ ਦੇ ਹੁਕਮ ਜਾਰੀ ਕੀਤੇ ਸਨ ਉਸ ਨੂੰ ਮੁਖ ਰੱਖਦੇ ਹੋਏ ਪ੍ਰਾਪਰਟੀ ਟੈਕਸ ਦੀ ਟੀਮ ਵਲੋਂ ਸਕੱਤਰ ਨਗਰ ਨਿਗਮ ਦੀ ਅਗਵਾਈ ਹੈਠ ਦੁਗਣੇ ਤੋਂ ਵੱਧ ਭਾਵ 3 ਕਰੋੜ 55 ਲੱਖ ਇਕੱਠਾ ਕਰ ਲਿਆ ਗਿਆ ਹੈ ਜੋ ਕਿ ਹਜੇ ਹੋਰ ਵਦੇਗਾ. ਇਸ ਤੋਂ ਇਲਾਵਾ ਹਾਊਸ ਟੈਕਸ ਵਿਚ ਵੀ ਰਿਕਾਰਡ ਕਲੈਕਸ਼ਨ ਕਰਦੇ ਹੋਏ 24.58 ਲੱਖ ਰੁਪਏ ਸ਼ਹਿਰ ਵਿੱਚੋ ਇਕੱਠੇ ਕੀਤੇ ਗਏ 

Advertisements

ਮਾਣਯੋਗ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਜੀ ਵਲੋਂ ਟੈਕਸ ਡਿਫਾਲਟਰਜ ਵਿਰੁੱਧ ਕੜਾ ਰੁੱਖ ਕਰਦੇ ਹੋਏ ਜਿਨ੍ਹਾਂ ਵਲੋਂ ਆਪਣਾ ਪ੍ਰਾਪਰਟੀ ਟੈਕਸ ਜਮਾ ਨਹੀਂ ਕਰਵਾਇਆ ਗਿਆ ਉਨ੍ਹਾਂ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਇਸ ਮੌਕੇ ਤੇ ਨਗਰ ਨਿਗਮ ਪ੍ਰਾਪਰਟੀ ਟੈਕਸ ਦੀ ਟੀਮ ਸ਼੍ਰੀ ਭਜਨ ਸਿੰਘ ਇੰਸਪੈਕਟਰ ਸ਼੍ਰੀ ਗੌਰਵ ਸ਼ੁਕਲਾ ਜੂਨੀਯਰ ਅੱਸੀਸਟੈਂਟ ਸ਼੍ਰੀ ਅੰਕੁਸ਼ ਸ਼ਰਮਾ ਕਲਰਕ ਮਿਸ ਅਮਨ, ਸ਼੍ਰੀ ਸੰਜੀਵ,ਸ਼੍ਰੀ ਦੀਪਕ ਸ਼੍ਰੀ ਮੋਹਨ ਲਾਲ ਸ਼੍ਰੀ ਨਾਰਾਇਣ ਆਦਿ ਮੌਜੂਦ ਸਨ

LEAVE A REPLY

Please enter your comment!
Please enter your name here