ਸਰਕਲ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਬੀਜੇਪੀ ਦੇ ਸੀਨੀਅਰ ਆਗੂਆਂ ਨੇ ਮਨ ਕੀ ਬਾਤ ਪ੍ਰੋਗਰਾਮ ਵੇਖਿਆ

ਕਪੂਰਥਲਾ, (ਦ ਸਟੈਲਰ ਨਿਊਜ਼)। ਗੌਰਵ ਮੜੀਆ: ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਮਨ ਕੀ ਬਾਤ ਦੀ 100 ਵੀਂ ਕੜੀ ਮੌਕੇ ਕਪੂਰਥਲਾ ਵਿਖੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਮੋਦੀ ਜੀ ਦੀ ਮਨ ਕੀ ਬਾਤ ਦਾ ਪ੍ਰੋਗਰਾਮ ਦੇਖਿਆ ਇਸ ਮੌਕੇ ਸਰਕਲ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ  ਬੀਜੇਪੀ ਦੇ ਸੀਨੀਅਰ ਆਗੂਆਂ ਨੇ ਮਨ ਕੀ ਬਾਤ ਪ੍ਰੋਗਰਾਮ ਧਿਆਨ ਨਾਲ ਵੇਖਿਆ ਤੇ ਸੁਣਿਆ ਇਸ ਮੌਕੇ ਧੰਜਲ ਨੇ ਕਿਹਾ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਪ੍ਰਤੀ ਲੋਕ ਹਿੱਤ ਦੇ ਫੈਸਲਿਆਂ ਨੂੰ ਲੈਣ ਸਬੰਧੀ ਆਪਣੇ ਦਿਲ ਦੀ ਗੱਲ ਦੇਸ਼ ਵਾਸੀਆਂ ਨਾਲ ਹਮੇਸ਼ਾ ਸਾਂਝੀ ਕਰਦੇ ਹਨ ਜੋਕਿ ਬਹੁਤ ਵਧੀਆ ਉਪਰਾਲਾ ਹੈ

Advertisements

ਇਸ ਤੋਂ ਅਲਾਵਾ ਜੋ ਫੈਸਲੇ ਮਾਨਯੋਗ ਪ੍ਰਧਾਨਮੰਤਰੀ ਨੇ ਲਿਤੇ ਹਨ ਓਹਨਾ ਦੇ ਵਧੀਆ ਨਤੀਜੇ ਵੀ ਸਾਹਮਣੇ ਆਏ ਹਨ ਤੇ ਓਹਨਾ ਨੂੰ ਪ੍ਰਧਾਨਮੰਤਰੀ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਦੇਸ਼ ਵਾਸੀਆਂ ਨਾਲ ਸਾਂਝਾ ਕਰਦੇ ਹਨ ਧੰਜਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੱਧ ਚੜਕੇ ਮਨ ਕੀ ਬਾਤ ਪ੍ਰੋਗਰਾਮ ਵੇਖੋ ਜਿਸ ਨਾਲ ਜਨਤਾ ਨੂੰ ਪਤਾ ਲਗੇ ਕਿ ਦੇਸ਼ ਤਰੱਕੀਆਂ ਦੀਆਂ ਬੁਲੰਦੀਆਂ ਤੇ ਪੁੱਜ ਰਿਹਾ ਹੈ ਇਸ ਮੌਕੇ ਡਾ ਰਣਬੀਰ ਕੌਸ਼ਲ ਕਨਵੀਨਰ ਮੈਡੀਕਲ ਸੈਲ,ਮਨੂੰ ਧੀਰ ਕੋ ਕਨਵੀਨਰ ਮਨ ਕੀ ਬਾਤ ਪੰਜਾਬ,ਅਸ਼ਵਨੀ ਭੋਲਾ ਸਾਬਕਾ ਮੰਡਲ ਸਕੱਤਰ,ਨਰੇਸ਼ ਮਹਾਜਨ,ਕਨਵੀਨਰ ਜਿਲਾ ਮੈਡੀਕਲ ਸੈੱਲ,ਸ਼੍ਰੀ ਦਵਿੰਦਰ ਧੀਰ ਜਿਲਾ ਦਫਤਰ ਸਕੱਤਰ ਹਾਜ਼ਰ ਸਨ।

LEAVE A REPLY

Please enter your comment!
Please enter your name here