ਪਠਾਨਕੋਟ: ਪੁਲਿਸ ਸ਼ਹੀਦੀ ਦਿਵਸ ਮੌਕੇ ਵਿਭਾਗ ਵੱਲੋਂ ਕੀਤਾ ਗਿਆ ਸ਼ਹੀਦਾਂ ਨੂੰ ਯਾਦ

ਪਠਾਨਕੋਟ (ਦ ਸਟੈਲਰ ਨਿਊਜ਼)। ਹਰ ਸਾਲ ਦੀ ਤਰਾਂ ਇਸ ਵਾਰ ਵੀ ਪੁਲਿਸ ਸ਼ਹੀਦੀ ਦਿਵਸ ਪੁਲਿਸ ਲਾਈਨ ਪਠਾਨਕੋਟ ਵਿਖੇ ਗੁਲਨੀਤ ਸਿੰਘ ਖੁਰਾਣਾ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੋਕੇ ਤੇ ਸਭ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ। ਸਮਾਰੋਹ ਵਿੱਚ ਹਾਜ਼ਰ ਗੁਲਨੀਤ ਸਿੰਘ ਖੁਰਾਣਾ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵੱਲੋਂ ਦੀਪਕ ਰੋਸ਼ਨ ਕਰ ਕੇ ਅਤੇ ਸਰਧਾ ਦੇ ਫੁੱਲ ਭੇਂਟ ਕਰ ਕੇ ਸਹੀਦਾ ਨੂੰ ਨਮਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ। ਇਸ ਮਗਰੋਂ ਸਰਵਸ੍ਰੀ ਮਨੋਜ ਕੁਮਾਰ ਐਸ.ਪੀ.(ਹੈਡ ਕੁਆਟਰ), ਪ੍ਰਭਜੋਤ ਸਿੰਘ ਵਿਰਕ ਐਸ.ਪੀ. (ਡੀ.), ਰਮਨੀਸ ਚੋਧਰੀ ਐਸ.ਪੀ.(ਪੀ.ਬੀ.ਆਈ.), ਹੇਮ ਪੁੱਛਪ ਐਸ.ਪੀ. (ਅੱਪਰੇਸ਼ਨ), ਆਦਿੱਤੀਆ (ਆਈ.ਪੀ.ਐਸ.) ਏ.ਐਸ.ਪੀ. ਆਰ, ਰਾਮ ਲੁਭਾਇਆ ਸੂਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ, ਕਨਵਰ ਰਵਿੰਦਰ ਵਿੱਕੀ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸਦ ਦੇ ਸਕੱਤਰ ਅਤੇ  ਹੋਰ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੋਕੇ ਤੇ ਜਿਲਾ ਪਠਾਨਕੋਟ ਦੇ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ।

Advertisements

ਸਮਾਰੋਹ ਵਿੱਚ ਜਿਲਾ ਪਠਾਨਕੋਟ ਦੇ ਕੁਲ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰ ਅਤੇ ਜਿਲਾ ਪਠਾਨਕੋਟ ਦੇ ਸਾਰੇ ਪੁਲਿਸ ਥਾਨਿਆਂ ਦੇ ਇੰਚਾਰਜ ਵੀ ਹਾਜ਼ਰ ਸਨ। ਇਸ ਮੋਕੇ ਤੇ ਰਮਨੀਸ ਚੋਧਰੀ ਐਸ.ਪੀ.(ਪੀ.ਬੀ.ਆਈ.) ਵੱਲੋਂ ਪੰਜਾਬ ਪੁਲਿਸ ਦੇ ਸਹੀਦ ਹੋਏ ਕਰਮਚਾਰੀਆਂ ਦੇ ਨਾਮ ਪੜ ਕੇ ਸੁਨਾਏ ਗਏ। ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਗੁਲਨੀਤ ਸਿੰਘ ਖੁਰਾਣਾ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਨੇ ਕਿਹਾ ਕਿ ਸਾਨੂੰ ਸਹੀਦਾਂ ਦੀ ਸਹਾਦਤ ਨੂੰ ਨਮਨ ਕਰਨਾਂ ਚਾਹੀਦਾ ਹੈ ਉਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਅਮਨ ਸਾਂਤੀ ਬਣਾਈ ਰੱਖਣ ਦੇ ਲਈ ਆਪਣੀ ਸਹਾਦਤ ਦਿੱਤੀ।

ਉਨਾਂ ਹੋਰ ਵੀ ਪੁਲਿਸ ਜਵਾਨਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵੀ ਇਨ•ਾਂ ਸਹੀਦਾਂ ਤੋਂ ਸਿੱਖਿਆ ਲੈਣ ਅਤੇ ਜਿਵੇ ਇਨਾਂ ਸਹੀਦਾਂ ਨੇ ਜਿੰਦੇ ਰਹਿੰਦਿਆਂ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ ਹੈ,ਉਹ ਵੀ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਉਂਣ। ਉਨਾਂ ਕਿਹਾ ਕਿ ਪੁਲਿਸ ਦੀ ਵਰਦੀ ਦੇਖ ਕੇ ਆਮ ਲੋਕਾਂ ਨੂੰ ਇਕ ਸੁਰੱਖਿਆ ਦੀ ਕਿਰਨ ਨਜਰ ਆਉਂਦੀ ਹੈ ਸਾਨੂੰ ਇਸੇ ਹੀ ਤਰਾਂ ਲੋਕਾਂ ਦਾ ਵਿਸਵਾਸ ਬਣਾਈ ਰੱਖਣਾ ਹੈ । ਉਹਨਾਂ ਕਿਹਾ ਕਿ ਮੁਸੀਬਤ ਵਿੱਚ ਲੋਕਾਂ ਨੂੰ ਪ੍ਰਮਾਤਮਾ ਤੋਂ ਬਾਅਦ ਅਗਰ ਕੋਈ ਯਾਦ ਆਉਂਦਾ ਹੈ ਤਾਂ ਉਹ ਪੁਲਿਸ ਹੈ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਵੀ ਉਹਨਾਂ ਸਹੀਦਾਂ ਦੀ ਤਰਾ ਆਪਣੇ ਵਿਸਵਾਸ ਨੂੰ ਲੋਕਾਂ ਵਿੱਚ ਬਣਾਈ ਰੱਖਣਾ ਹੈ। ਸਮਾਰੋਹ ਦੋਰਾਨ ਜਿਲਾ ਪਠਾਨਕੋਟ ਦੇ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਕਨਵਰ ਰਵਿੰਦਰ ਵਿੱਕੀ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸਦ ਦੇ ਸਕੱਤਰ ਨੇ ਵੀ ਦੇਸ ਭਗਤਾ ਨੂੰ ਯਾਂਦ ਕੀਤਾ ਅਤੇ ਕਿਹਾ ਕਿ ਸਹੀਦ ਕਿਸੇ ਕੋਮ , ਮਿਸੇ ਮਜਹਬ ਜਾ ਕਿਸੇ ਜਾਤੀ ਦੇ ਲਈ ਸਹੀਦ ਨਹੀਂ ਹੁੰਦੇ ਭਾਰਤ ਮਾਤਾ ਦੀ ਰੱਖਿਆਂ ਕਰਦਿਆ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ, ਸਾਡਾ ਫਰਜ ਬਣਦਾ ਹੈ ਕਿ ਅਸੀਂ ਸਹੀਦਾ ਦਾ ਸਨਮਾਨ ਕਰੀਏ ਅਤੇ ਭਾਰਤ ਮਾਤਾ ਦੀ ਸੁਰੱਖਿਆ ਲਈ ਹਮੇਸਾ ਸਹਿਯੋਗ ਦੇਣ ਲਈ ਤਿਆਰ ਰਹੀਏ।  ਇਸ ਮੌਕੇ ਤੇ ਸਮਾਰੋਹ ਦੇ ਅੰਤ ਵਿੱਚ ਗੁਲਨੀਤ ਸਿੰਘ (ਐਸ.ਐਸ.ਪੀ.) ਪਠਾਨਕੋਟ ਵੱਲੋਂ ਸਹੀਦ ਪਰਿਵਾਰਾਂ ਨਾਲ ਇੱਕ ਮੀਟਿੰਗ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੇ ਨਾਲ ਹੀ ਹਰੇਕ ਪਰਿਵਾਰ ਦੀ ਜੋ ਵੀ ਸਮੱਸਿਆ ਸੀ ਉਸ ਲਈ ਵੱਖ ਵੱਖ ਉੱਚ ਅਧਿਕਾਰੀਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਅਤੇ ਜਲਦੀ ਤੋਂ ਜਲਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਆਦੇਸ ਦਿੱਤੇ।  

LEAVE A REPLY

Please enter your comment!
Please enter your name here