ਤੇਜ਼ ਰਫਤਾਰ ਕਾਰ ਨੇ 19 ਸਾਲਾਂ ਨੌਜ਼ਵਾਨ ਦੀ ਲਈ ਜਾਨ, ਕੰਮ ਤੋਂ ਆ ਰਿਹਾ ਸੀ ਘਰ ਵਾਪਿਸ

ਪਟਿਆਲਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪਟਿਆਲਾ ਦੇ ਮੰਹਿਦਰਾ ਕਾਲਜ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 19 ਸਾਲਾਂ ਨੋਜ਼ਵਾਨ ਅਸ਼ੀਸ ਸ਼ਰਮਾ ਦੀ ਮੌਤ ਹੋ ਗਈ। ਅਸ਼ੀਸ 22 ਨੰਬਰ ਫਾਟਕ ਨੇੜੇ ਫਾਸਟ ਫੂਡ ਦਾ ਕੰਮ ਕਰਦਾ ਸੀ ਅਤੇ ਉਹ ਕੰਮ ਤੋ ਆਪਣੇ ਘਰ ਵਾਪਿਸ ਆ ਰਿਹਾ ਸੀ।

Advertisements

ਇਸ ਦੋਰਾਨ ਕਿਸੇ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੋਰਾਨ ਨੋਜ਼ਵਾਨ ਦੀ ਮੌਤ ਹੋ ਗਈ। ਇਸ ਦੋਰਾਨ ਸਥਾਨਿਕ ਲੋਕਾਂ ਵੱਲੋ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉਸਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਕਾਰ ਸਵਾਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here