ਬਰਨਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਸੌਪਿਆਂ ਗਿਆ ਮੰਗ ਪੱਤਰ

ਬਰਨਾਲਾ ( ਦ ਸਟੈਲਰ ਨਿਊਜ਼), ਹਰਪ੍ਰੀਤ ਛੰਨਾਂ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਕਿਸਾਨ ਮਜ਼ਦੂਰ ਔਰਤਾਂ ਦਾ ਦਾਣਾ ਮੰਡੀ ਬਰਨਾਲਾ ਵਿਖੇ ਵਿਸ਼ਾਲ ਇਕੱਠ ਕਰਕੇ ਬਰਨਾਲਾ ਬਜ਼ਾਰ ਵਿੱਚ ਮਾਰਚ ਕਰਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ। ਕੁਦਰਤੀ ਆਫ਼ਤ ਨਾਲ ਕਿਸਾਨ ਮਜਦੂਰਾਂ ਦੇ ਹੋਏ ਕਣਕ, ਸਰੋ, ਸਬਜ਼ੀ, ਆਦਿ ਦੇ ਨੁਕਸਾਨ ਦੀਆ ਗਿਰਦਾਵਰੀ ਕਰਵਾ ਕੇ ਬਣਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਬੀਤੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਅਤੇ ਕੇਂਦਰੀ ਸਰਕਾਰ ਮਿਲ਼ਾ ਕੇ ਅੰਮ੍ਰਿਤਪਾਲ ਸਿੰਘ ਨਾਲ ਨਜਿੱਠਣ ਦੀ ਆੜ ਵਿੱਚ ਝੂਠਾ ਬਿਰਤਾਂਤ ਸਿਰਜ ਕੇ ਪੰਜਾਬ ਨੂੰ ਫ਼ਿਰਕੂ ਅੱਗ ਦੀ ਭੱਠੀ ਵਿੱਚ ਝੋਕਣ ਦੇ ਯਤਨ ਲਗਾਤਾਰ ਜਾਰੀ ਹਨ। ਇਸ ਪੰਜਾਬ ਧਰੋਹੀ ਵਰਤਾਰੇ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਗਾਂ ਉੱਤੇ ਤੁਰੰਤ ਗੌਰ ਕਰਨ ਅਤੇ ਲਾਗੂ ਕਰਨ ਦੀ ਮੰਗ ਕੀਤੀ ਜਾਂਦੀ ਹੈ ਕਿ ਫ੍ਰਿਕਾਪ੍ਰਸਤੀ ਨਾਲ ਨਜਿੱਠਣ ਦੇ ਨਾਂ ਹੇਠ ਨੌਜਵਾਨਾਂ ਉੱਤੇ ਲਾਇਆ ਐਨਐਸਏ ਵਾਪਸ ਲਿਆ ਜਾਵੇ ਅਤੇ ਉਹਨਾਂ ਨੂੰ ਪੰਜਾਬ ‘ਚ ਲਿਆਂਦਾ ਜਾਵੇ।

Advertisements

ਪੰਜਾਬ ‘ਚੋਂ ਕੇਂਦਰੀ ਸੁਰੱਖਿਆ ਬਲ ਤਰੁੰਤ ਵਾਪਸ ਕੀਤੇ ਜਾਣ। ਐਨਆਈਏ ਅਤੇ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਪੰਜਾਬ ‘ਚੋਂ ਬਾਹਰ ਕੀਤੀਆਂ ਜਾਣ। ਪੰਜਾਬ ਅੰਦਰ ਖਾਲਿਸਤਾਨ ਲਹਿਰ ਦੇ ਵੱਡੇ ਕੂੜ-ਪ੍ਰਚਾਰ ਦਾ ਝੂਠਾ ਬਿਰਤਾਂਤ ਸਿਰਜਣ ਵਾਲੀ ਕੂੜ-ਪ੍ਰਚਾਰ ਮਹਿਮ ਠੱਪ ਕੀਤੀ ਜਾਵੇ। ਫਿਰਕੂ ਅਤੇ ਗੈਰ ਕਾਨੂੰਨੀ ਕਾਰਵਾਈਆਂ ਦੇ ਦੋਸ਼ੀਆਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚ ਆਪਣਾ ਕਾਨੂੰਨੀ ਪੱਖ ਰੱਖਣ ਦਾ ਹੱਕ ਦਿੱਤਾ ਜਾਵੇ। ਫਿਰਕੂ ਪ੍ਰਚਾਰ ਦੇ ਝਾਂਸੇ ‘ਚ ਆ ਕੇ ਭੜਕਾਹਟ ‘ਚ ਆਏ ਨੌਜਵਾਨਾਂ ਨੂੰ ਰਿਹਾਅ ਕੀਤੇ ਜਾਣ। ਪੰਜਾਬ ‘ਚ ਫ਼ਿਰਕੂ ਅਮਨ ਨੂੰ ਲਾਂਬੂ ਲਾਉਣ ਵਾਲੀਆਂ ਸਿਆਸੀ ਪਾਰਟੀਆਂ ਅਤੇ ਫਿਰਕੂ ਸ਼ਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਖਜ਼ਾਨਚੀ ਭਗਤ ਸਿੰਘ ਕ੍ਰਿਸ਼ਨ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਨਿਰਪਜੀਤ ਸਿੰਘ ਬਡਬਰ ਰਾਮ ਸਿੰਘ ਸੰਘੇੜਾ ਨਾਹਰ ਸਿੰਘ ਗੁਮਟੀ ਮਾਨ ਸਿੰਘ ਮਲਕੀਤ ਸਿੰਘ ਹੇੜੀਕੇ ਬਲਵਿੰਦਰ ਸਿੰਘ ਕਾਲਾ ਬੁਲਾ ਨਾਜ਼ਰ ਸਿੰਘ ਠੁੱਲੀਵਾਲ ਦਰਸ਼ਨ ਸਿੰਘ ਸੰਦੀਪ ਸਿੰਘ ਚੀਮਾ ਗੁਰਨਾਮ ਸਿੰਘ, ਸੁਖਦੇਵ ਸਿੰਘ , ਗੁਰਚਰਨ ਸਿੰਘ ਭਦੌੜ, ਔਰਤ ਆਗੂ ਕਮਲਜੀਤ ਕੌਰ ਬਰਨਾਲਾ ਬਿੰਦਰਪਾਲ ਕੌਰ ਭਦੌੜ, ਲਖਵੀਰ ਕੌਰ, ਕੁਲਵੰਤ ਕੌਰ, ਕੁਲਵਿੰਦਰ ਕੌਰ, ਸੁਖਦੇਵ ਕੌਰ, ਸੰਦੀਪ ਕੌਰ, ਰਣਜੀਤ ਕੌਰ ਸੇਖਵਾਂ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here