ਸਰਕਾਰੀ ਹਾਈ ਸਕੂਲ ਅਹਿਮਦਪੁਰ ਕਪੂਰਥਲਾ ਵਿੱਚ ਟ੍ਰੈਫਿਕ ਨਿਯਮਾਂ ਤੇ ਕਰਵਾਇਆ ਸੈਮੀਨਾਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ । ਟ੍ਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਵਲੋਂ- ਸਰਕਾਰੀ ਹਾਈ ਸਕੂਲ ਅਹਿਮਦਪੁਰ ਕਪੂਰਥਲਾ ਵਿੱਚ ਸੈਮੀਨਾਰ “ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਜੀਵਨ ਬਚਾਇਆ ਜਾ ਸਕਦਾ ਹੈ”, ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਵਧੀਕ ਡਾਇਰੈਕਟਰ ਜਨਰਲ ਪੁਲਿਸ ਟਰੈਫਿਕ ਪੰਜਾਬ ਚੰਡੀਗੜ੍ਹ ਅਤੇ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ, ਜਸਵੀਰ ਸਿੰਘ ਐਸ. ਪੀ ਟ੍ਰੈਫਿਕ ਕਪੂਰਥਲਾ। ਸੜਕੀ ਹਾਦਸਿਆਂ ਨੂੰ ਰੋਕਣ ਲਈ ਅਧਿਆਪਕਾਂ ਵਿਦਿਆਰਥੀਆਂ ਅਤੇ ਆਮ ਪਬਲਿਕ ਨੂੰ ਰੋਡ ਸੇਫਟੀ ਅਤੇ ਟਰੈਫਿਕ ਨਿਯਮਾਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਅਧਿਆਪਕਾਂ/ਵਿਦਿਆਰਥੀਆਂ ਨੂੰ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਆਪਣੇ ਕੋਲ ਵਾਹਨਾਂ ਚਲਾਉਣ ਸਮੇਂ ਦਸਤਾਵੇਜ਼ ਪੁਰੇ ਰੱਖੋਂ। ਸਿਰ ਤੇ ਵਧੀਆ ਕਿਸਮ ਆਈ. ਐਸ. ਆਈ. ਮਾਰਕਾ ਦਾ ਹੈਲਮੇਟ ਜ਼ਰੂਰ ਪਹਿਨਣਾ ਚਾਹੀਦਾ ਹੈ। “ਹੈਲਮਟ ਪਾਓ ਚਾਹੇ ਦਸਤਾਰ ਸਜਾਓ ਸਿਰ ਆਪਣੇ ਨੂੰ ਸੱਟ ਤੋਂ ਬਚਾਓ”। ਗੱਡੀ ਚਲਾਉਣ ਸਮੇਂ ਸੀਟ ਬੈਲਟ ਲਗਾਓ 80% ਸੱਟ ਤੋਂ ਬਚਾਅ ਹੋ ਸਕਦਾ ਹੈ। ਨਾਬਾਲਗ ਵਲੋਂ ਦੋ ਪਹੀਆਂ ਜਾਂ ਚਾਰ ਪਹੀਆਂ ਵਾਹਨ ਚਲਾਉਣ ਸਮੇਂ ਮੋਟਰ ਵਹੀਕਲ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਸੜਕੀ ਹਾਦਸਿਆਂ ਦਾ ਮੁੱਖ ਕਾਰਨ ਮਨੁੱਖੀ ਗਲਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਸੁਧਾਰਿਆ ਜਾ ਸਕਦਾ ਹੈ।ਸੜਕ ਤੇ ਚਲਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਵੀ ਫਰਜ਼ ਬਣਦਾ ਹੈ। ( ਏ.ਐਸ.ਆਈ. ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ) ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਗੁਜਰਾਲ, ਐਡਵੋਕੇਟ ਮਨਜੀਤ ਸਿੰਘ ਸਰਪੰਚ ਪਰਮਜੀਤ ਸਿੰਘ,ਪੰਚ ਜਗਜੀਤ ਸਿੰਘ ਅਵਤਾਰ ਸਿੰਘ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here