ਗੁਜਰਾਤ ਚੋਣਾ: ਭਾਜਪਾ ਨੇ ਕੀਤੀ ਵੱਡੀ ਜਿੱਤ ਹਾਸਿਲ, ਭੂਪੇਂਦਰ ਪਟੇਲ ਬਣਨਗੇ ਮੁੱਖ ਮੰਤਰੀ

ਗਾਂਧੀਨਗਰ: ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪੀ ਭਾਰੀ ਸੀਟਾਂ ਲੈ ਕੇ ਜਿੱਤ ਹਾਸਿਲ ਕਰ ਲਈ ਹੈ ਅਤੇ ਭਾਜਪਾ ਦੀ ਇਹ ਸੱਤਵੀਂ ਵੱਡੀ ਜਿੱਤ ਹੈ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੇ ਐਲਾਨ ਕੀਤਾ ਹੈ ਕਿ ਗੁਜਰਾਤ ਵਿੱਚ 12 ਦਸੰਬਰ ਨੂੰ ਸਹੁੰ ਚੁੱਕ ਸਮਾਗਮ ਹੋਵੇਗਾ ਅਤੇ ਭੂਪੇਂਦਰਭਾਈ ਪਟੇਲ ਮੁੱਖ ਮੰਤਰੀ ਬਣਨਗੇ ਅਤੇ ਉਹ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ।

Advertisements

ਕਿਸ ਪਾਰਟੀ ਨੂੰ ਵਿਰੋਧੀ ਮੰਨਿਆ ਜਾਂਦਾ ਹੈ, ਦੇ ਜਵਾਬ ਵਿੱਚ ਸੀਆਰ ਪਾਟਿਲ ਨੇ ਕਿਹਾ ਕਿ ਉਹ ਸਿਰਫ ਕਾਂਗਰਸ ਨੂੰ ਹੀ ਵਿਰੋਧੀ ਮੰਨਦੇ ਹਨ । ਦੱਸ ਦੇਈਏ ਕਿ ਇਹ ਸਹੁੰ ਚੁੱਕ ਸਮਾਗਮ ਗਾਂਧੀਨਗਰ ਹੈਲੀਪੈਡ ਗਰਾਊਂਡ ‘ਚ ਹੋਵੇਗਾ।

LEAVE A REPLY

Please enter your comment!
Please enter your name here