ਗਾਇਕ ਸਾਬੀ ਈਸਪੁਰੀ ਦਾ ਸਿੰਗਲ ਟਰੈਕ ” ਸੱਜਣਾ” 11 ਦਸੰਬਰ ਨੂੰ ਹੋਵੇਗਾ ਰਿਲੀਜ਼ 

ਮਾਹਿਲਪੁਰ(ਦ ਸਟੈਲਰ ਨਿਊਜ਼),ਰਿਪੋਰਟ-ਜਸਵਿੰਦਰ ਹੀਰ। ਪੰਜਾਬ ਦੇ ਨਾਮਵਰ ਗੀਤਕਾਰ ਸਾਬੀ ਈਸਪੁਰੀ ਦਾ ਲਿਖਿਆ ਤੇ ਗਾਇਆ  ਗੀਤ ਸੱਜਣਾ 11 ਦਸੰਬਰ 2022 ਨੂੰ ਰਿਲੀਜ਼ ਕੀਤਾ ਜਾਵੇਗਾ।ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੀਤ  ਦੇ ਨਿਰਮਾਤਾ ਨਿਰਦੇਸ਼ਕ ਹਨ ਪੰਜਾਬ ਦੇ ਉੱਘੇ ਗਾਇਕ ਧੰਨਵੀਰ ਮਾਹੀ ਜੀ  ਤੇ ਉਹਨਾਂ ਦੀ ਕੰਪਨੀ ਸਵੀਟਿਸ਼ ਰਿਕਾਰਡ ਵਿੱਚ ਹੀ ” ਸੱਜਣਾ ” ਗੀਤ ਆ ਰਿਹਾ ਹੈ।

Advertisements

ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਕੁਲਵੰਤ ਰਾਏ ਜੀ ਨੇ ਤੇ ਗੀਤ ਦਾ ਵੀਡੀਓ ਵਿਪਨ ਸਹੋਤਾ ਜੀ ਨੇ ਤਿਆਰ ਕੀਤਾ ਹੈ। ਉਹਨਾਂ ਕਿਹਾ ਇਹ ਗੀਤ ਉਹਨਾਂ ਦੀ ਧਰਮ ਪਤਨੀ ਰਿੰਪੀ ਜੀ ਦੇ ਜਨਮ ਦਿਨ ਤੇ  11ਨੂੰ ਰਿਲੀਜ਼ ਕਰਕੇ ਉਹਨਾਂ ਨੂੰ ਤੋਹਫੇ ਵਜੋਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਗੀਤ ਸੱਜਣਾ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ। ਉਹਨਾਂ ਕਿਹਾ ਕਿ ਸਾਡੀ ਇਹ ਪਹਿਲੀ ਕੋਸ਼ਿਸ਼ ਇਹ ਗੀਤ ਸੱਜਣਾ ਸਭ ਨੂੰ ਪਸੰਦ ਆਵੇਗਾ।

LEAVE A REPLY

Please enter your comment!
Please enter your name here