ਸ਼ਾਲੀਮਾਰ ਐਵੇਨਿਊ ਵਿਖੇ ਪੀਣ ਵਾਲੇ ਪਾਣੀ ਲਈ ਲਗਾਏ ਸਰਕਾਰੀ ਪਾਣੀ ਦਾ ਪੰਪ ਦੇ ਕਨੈਕਸ਼ਨ ਲਈ ਖੰਭੇ ਲਗਾਏ ਤੇ ਤਾਰ ਪਾਈ ਗਈ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਸ਼ਾਲੀਮਾਰ ਐਵੇਨਿਊ ਵਿਖੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਕਰੀਬ ਇੱਕ ਸਾਲ ਪਹਿਲਾ ਨਗਰ ਨਿਗਮ ਵਲੋਂ ਸਰਕਾਰੀ ਪਾਣੀ ਦਾ ਪੰਪ ਅੰਡਰਗਰਾਊਂਡ ਲਗਾਇਆ ਗਿਆ ਸੀ।ਜਿਸ ਦਾ ਬਿਜਲੀ ਕੁਨੈਕਸ਼ਨ ਹਜੇ ਤੱਕ ਨਹੀਂ ਲੱਗ ਸਕਿਆ ਸੀ ਬਿਜਲੀ ਕੁਨੈਕਸ਼ਨ ਦਿਵਾਉਣ ਲਈ ਸ਼ਾਲੀਮਾਰ ਐਵੇਨਿਊ ਵੈਲਫੇਅਰ ਕਮੇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਤੇ ਬਾਕੀ ਕਮੇਟੀ ਮੇਬਰਾਂ ਨੇ ਪਿਛਲੇ ਕਾਫੀ ਮਹੀਨਿਆਂ ਤੋਂ ਸਰਕਾਰੀ ਦਫਤਰਾਂ ਚ ਪੈਰਵੀ ਕੀਤੀ।ਜਿਸ ਦੇ ਨਤੀਜੇ ਵਜੋਂ ਬਿਜਲੀ ਕੁਨੈਕਸ਼ਨ ਲਈ ਬਿਜਲੀ ਮਹਿਕਮੇ ਨੇ ਦੋ ਸਰਕਾਰੀ ਖੰਭੇ ਲਗਾਕੇ ਮੇਨ ਲਾਇਨ ਤੋਂ ਹੈਵੀ ਸਰਕਾਰੀ ਤਾਰ ਪਾ ਦਿੱਤੀ ਹੈ ਤੇ ਬਿਜਲੀ ਦੇ ਸਰਕਾਰੀ ਪੰਪ ਨੂੰ ਕਨੈਕਸ਼ਨ ਦੇਣ ਲਈ ਸਰਕਾਰੀ ਮਕੈਨਿਕ ਥੋੜੇ ਦਿਨ ਦੇ ਅੰਦਰ ਸਰਕਾਰੀ ਕਨੈਕਸ਼ਨ ਦੀ ਕਾਰਵਾਈ ਅਮਲ ਚ ਲਿਆਉਣਗੇ।

Advertisements

ਜਿਕਰਯੋਗ ਹੈ ਸਰਕਾਰੀ ਪਾਣੀ ਦੇ ਪੰਪ ਦੇ ਚਲਣ ਨਾਲ ਸ਼ਾਲੀਮਾਰ ਐਵੇਨਿਊ,ਜਲੰਧਰੀਆਂ ਦੀ ਕਲੋਨੀ,ਕਮਾਂਡੋ ਕਾਲੋਨੀ,ਬ੍ਰਹਕੁੰਡ ਕਾਲੋਨੀ ਦੇ ਹਜ਼ਾਰਾਂ ਵਾਸੀਆਂ ਨੂੰ ਕਈ ਸਾਲਾਂ ਤੋਂ ਆ ਰਹੀ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਹੋ ਜਾਵੇਗੀ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕੁਨੈਕਸ਼ਨ ਦਿਵਾਉਣ ਵਿੱਚ ਦਿਨ ਰਾਤ ਮੇਹਨਤ ਕਰਨ ਵਾਲੇ ਆਪ ਦੇ ਮਹਿਲਾ ਜਿਲਾ ਪ੍ਰਧਾਨ ਬਲਵਿੰਦਰ ਕੌਰ,ਜਿਲਾ ਯੂਥ ਸਕੱਤਰ ਗੌਰਵ ਕੰਡਾ ਦਾ ਸਮੂਹ ਕਾਲੋਨੀ ਨਿਵਾਸੀਆਂ ਵਲੋਂ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਉਹ ਐਸੇ ਤਰਾਹ ਆਪਣਾ ਵਡਮੁੱਲਾ  ਯੋਗਦਾਨ ਦੇਕੇ ਕਾਲੋਨੀ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣਗੇ ਇਸ ਮੌਕੇ ਨਰਿੰਦਰ ਠਾਕੁਰ ਬੰਟੀ,ਜਸਵਿੰਦਰ ਸਿੰਘ,ਵਿਨੋਦ ਅੱਗਰਵਾਲ,ਦਲੀਪ ਸਿੰਘ ਦੇਵਾ,ਰਮਨ ਨਯੀਅਰ,ਅਮਨ ਬਜਾਜ ਆਦਿ ਹਾਜ਼ਿਰ ਸਨ। 

LEAVE A REPLY

Please enter your comment!
Please enter your name here