ਨਸ਼ੇ ਵਿੱਚ ਹੈਵਾਨ ਪਤੀ ਆਪਣੀ ਪਤਨੀ ਅਤੇ ਬੱਚਿਆ ਦੀ ਕਰਦਾ ਹੈ ਕੁੱਟਮਾਰ, ਵੀਡੀਓ ਵਾਇਰਲ

ਗੁਰਦਾਸਪੁਰ (ਦ ਸਟੈਲਰ ਨਿਊਜ਼), ਲਵਪ੍ਰੀਤ ਖੁਸ਼ੀਪੁਰ। ਸਮਾਜ ਵਿੱਚ ਬੁਹਤ ਸਾਰੇ ਅਜਿਹੇ ਪਰਿਵਾਰ ਹਨ ਜਿਹ੍ਹਨਾਂ ਵਿੱਚ ਆਪਸੀ ਝਗੜੇ ਹੁੰਦੇ ਹਨ ਅਤੇ ਬੁਹਤ ਸਾਰੇ ਅਜਿਹੇ ਹੈਵਾਨ ਵੀ ਹਨ ਜੋ ਕਿ ਨਸ਼ੇ ਵਿੱਚ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਮਾਰਕੁਟਾਈ ਕਰਦੇ ਹਨ । ਅਜਿਹਾ ਹੀ ਮਾਮਲਾ ਬਟਾਲੇ ਦੇ ਨੇੜੇ ਪਿੰਡ ਸ਼ਾਹਬਾਦ ਤੋਂ ਸਾਮਣੇ ਆਇਆ ਜਿਥੋਂ ਦੇ ਰਹਿਣ ਵਾਲੇ ਜਗੀਰ ਸਿੰਘ ਵਲੋਂ ਲਗਾਤਾਰ ਆਪਣੀ ਘਰਵਾਲੀ ਅਤੇ ਆਪਣੇ ਬੱਚਿਆਂ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ, ਇਥੋਂ ਤੱਕ ਬੱਚੇ ਜੋ ਪੈਸੇ ਕਮਾਉਂਦੇ ਹਨ ਉਹਨਾਂ ਦਾ ਬਾਪ ਉਹ ਵੀ ਉਹਨਾਂ ਕੋਲੋ ਖੋਕੇ ਲੈ ਜਾਂਦਾ ਹੈ । ਜਿਸਤੋਂ ਬਾਅਦ ਦੁੱਖੀ ਹੋ ਕੇ ਜਗੀਰ ਦੇ ਛੋਟੇ ਭਰਾ ਨੇ ਮਾਰਕੁਟਾਈ ਦੀ ਵੀਡਿਉ ਵਾਇਰਲ ਕੀਤੀ।

Advertisements

ਜਾਣਕਾਰੀ ਦਿੰਦਿਆ ਜਗੀਰ ਸਿੰਘ ਦੇ ਛੋਟੇ ਭਰਾ ਨੇ ਕਿਹਾ ਕਿ ਉਹਨਾਂ ਦਾ ਭਰਾ ਭਾਬੀ ਨੂੰ ਬੁਹਤ ਤੰਗ ਕਰਦਾ ਹੈ ਅਤੇ ਹਰ ਰੋਜ ਉਸ ਨਾਲ ਮਾਰਕੁਟਾਈ ਕਰਦਾ ਹੈ। ਇਥੋਂ ਤੱਕ ਕਿ ਬੱਚੇ ਜੋਂ ਪੈਸੇ ਦਿਹਾੜੀ ਕਰਕੇ ਕਮਾਕੇ ਲਿਆਉਂਦੇ ਹਨ ਉਹਨਾਂ ਕੋਲੋ ਵੀ ਖੋ ਕੇ ਲੈ ਜਾਂਦਾ ਹੈ। ਦੂਜੇ ਪਾਸੇ ਘਰਵਾਲੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਸਦਾ ਘਰਵਾਲਾ ਉਸ ਨਾਲ ਕੁੱਟ ਮਾਰ ਕਰਦਾ ਆ ਰਿਹਾ ਹੈ ਅਤੇ ਬਾਰ ਬਾਰ ਸਮਝਾਉਣ ਤੇ ਵੀ ਨਹੀਂ ਸਮਝਦਾ ਉਹ ਪਰਮਾਤਮਾ ਕੋਲੋ ਸਿਰਫ ਘਰ ਵਿੱਚ ਸੁੱਖ ਸ਼ਾਂਤੀ ਮੰਗਦੀ ਹੈ ਅਤੇ ਉਹਨਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਦੂਜੇ ਪਾਸੇ ਜਗੀਰ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਸ਼ਰਾਬ ਦੇ ਨਸ਼ੇ ਕਾਰਨ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੇ ਘਰ ਤੋਂ ਚਲਾ ਗਿਆ ਪਰ ਉਸਨੇ ਇਕ ਗੱਲ ਜ਼ਰੂਰ ਕਹੀ ਕਿ ਉਸਦੇ ਪੁੱਤ ਸਿੱਧੇ ਹਨ ਅਤੇ ਉਸਦਾ ਭਰਾ ਉਹਨਾਂ ਨੂੰ ਉਸਦੇ ਖਿਲਾਫ ਭੜਕਾਉਂਦਾ ਹੈ ।

LEAVE A REPLY

Please enter your comment!
Please enter your name here