ਡ੍ਰੇਨ ਐਕਸ਼ਨ ਕਮੇਟੀ ਵਲੋਂ 14 ਸਤੰਬਰ ਨੂੰ ਕਪੂਰਥਲਾ-ਜਲੰਧਰ ਰੋਡ ਬੰਦ ਕਰਕੇ ਲਗਾਇਆ ਜਾਵੇਗਾ ਧਰਨਾ: ਰਾਣਾ ਸੈਦੋਵਾਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿਛਲੇ ਲੰਮੇਂ ਸਮੇਂ ਤੋਂ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੀ ਚਾਰਾਜੋਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੀ ਜਾ ਰਹੀ ਹੈ ਇਸੇ ਤਰਜ਼ ਤੇ ਕਾਲਾ ਸੰਘਿਆਂ ਡ੍ਰੇਨ ਦੇ ਨਾਮ ਨਾਲ ਮਸ਼ਹੂਰ ਕਾਲੀ ਨਹਿਰ ਨੂੰ ਸਾਫ ਕਰਨ ਲਈ ਡ੍ਰੇਨ ਐਕਸ਼ਨ ਕਮੇਟੀ ਬਣਾਈ ਗਈ ਹੈ ਜੋ ਪਿਛਲੇ ਕੁਝ ਮਹੀਨਿਆਂ ਤੋਂ ਇਸ ਕਾਲੀ ਨਹਿਰ ਨੂੰ ਮੁਕੰਮਲ ਸਾਲ ਕਰਨ ਦੇ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਇਸ ਐਕਸ਼ਨ ਕਮੇਟੀ ਵਲੋਂ 14 ਸਤੰਬਰ ਦਿਨ ਬੁੱਧਵਾਰ ਨੂੰ 1 ਦਿਨ ਲਈ ਕਪੂਰਥਲਾ-ਜਲੰਧਰ ਰੋਡ ਤੇ ਵਰਿਆਣਾ ਪੁਲ ਤੇ ਰੋਡ ਬੰਦ ਕਰਕੇ ਧਰਨਾ ਲਾਇਆ ਜਾ ਰਿਹਾ ਹੈ ਜਿਸਨੂੰ ਜਿਥੇ ਇਲਾਕੇ ਭਰ ਦੇ ਲੋਕਾਂ ਵਲੋਂ ਪੂਰੀ ਹਮਾਇਤ ਹਾਸਿਲ ਹੈ।

Advertisements

ਓਥੇ ਹੀ ਬਹੁਤ ਸਾਰੀਆਂ ਕਿਸਾਨ ਯੂਨੀਅਨਾਂ ਵਲੋਂ ਇਸ ਧਰਨੇ ਨੂੰ ਸਮਰਥਨ ਦਿੱਤਾ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਜਿਲਾ ਕਪੂਰਥਲਾ ਦੇ ਪ੍ਰਧਾਨ ਧਰਮਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਰਾਣਾ ਸੈਦੋਵਾਲ ਵਲੋਂ ਡ੍ਰੇਨ ਐਕਸ਼ਨ ਕਮੇਟੀ ਦੇ ਦਿੱਤੇ ਸੱਦੇ ਨੂੰ ਹਮਾਇਤ ਦਿੰਦੇ ਹੋਏ ਇਸ ਧਰਨੇ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਰਾਣਾ ਸੈਦੋਵਾਲ ਨੇ ਦੱਸਿਆ ਕਿ ਪਾਣੀਆਂ ਨੂੰ ਸਾਫ ਕਰਨ ਤੇ ਵਾਤਾਵਰਨ ਬਚਾਉਣ ਦੀ ਮੁਹਿੰਮ ਵਿਚ BKU ਡਕੌਂਦਾ ਹਰ ਇੱਕ ਦਾ ਸਾਥ ਦੇਵੇਗੀ ਤੇ 14 ਸਤੰਬਰ ਦੇ ਧਰਨੇ ਵਿਚ ਵੀ ਉਹਨਾਂ ਵਲੋਂ ਵੱਡੀ ਪੱਧਰ ਤੇ ਸ਼ਿਰਕਤ ਕੀਤੀ ਜਾਵੇਗੀ ਇਸ ਮੌਕੇ BKU ਡਕੌਂਦਾ ਤੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਜੀਤ ਸਿੰਘ ਧਨੇਰ ਅਤੇ ਜਿਲਾ ਫਿਰੋਜ਼ਪੁਰ ਦੇ ਪ੍ਰਧਾਨ ਹਰਨੇਕ ਸਿੰਘ ਮਹਿਮਾ ਇਸ ਧਰਨੇ ਵਿਚ ਪਹੁੰਚਕੇ ਆਪਣੇ ਵਿਚਾਰ ਪੇਸ਼ ਕਰਨਗੇ।

LEAVE A REPLY

Please enter your comment!
Please enter your name here