ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਨਹਿਰਾਂ ਦੀਆਂ ਟੇਲਾਂ ਤੱਕ ਪੁੱਜਿਆ ਪੂਰਾ ਪਾਣੀ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਅਪ੍ਰੈਲ ਮਹੀਨੇ ਤੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਨਰਮੇ ਦੀ ਬਿਜਾਈ ਲਈ ਨਹਿਰੀ ਪਾਣੀ ਦੇਣ ਦੀ ਮੰਗ ਨੂੰ ਪੂਰਾ ਨੂੰ ਪੂਰਾ ਕਰ ਦਿੱਤਾ ਹੈ। ਹੁਣ ਜ਼ਿਲ੍ਹੇ ਦੀ ਰਾਮਸਰਾ, ਬਕੈਣ, ਕੁਹਾੜਿਆ ਵਾਲੀ, ਪਾਕਾਂ ਆਦਿ ਮਾਈਨਰ ਦੀ ਟੇਲ ਤੇ ਪਾਣੀ ਪੂਰਾ ਹੋਣ ਕਾਰਨ ਕਿਸਾਨ ਕਾਫੀ ਖੁਸ਼ ਨਜਰ ਆ ਰਹੇ ਹਨ।

Advertisements

ਪਿੰਡ ਰਾਮਸਰਾ ਦੇ ਕਿਸਾਨ ਮਨੋਜ ਗੋਦਾਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪ੍ਰੈਲ ਮਹੀਨੇ ਤੋਂ ਨਰਮੇ ਲਈ ਪਾਣੀ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਹੈ ਤੇ ਹੁਣ ਕਿਸਾਨ ਨਰਮੇ ਦੀ ਅਗੇਤੀ ਬਿਜਾਈ ਵੀ ਕਰ ਸਕਣਗੇ ਅਤੇ ਕਿਨੂੰ ਦੇ ਬਾਗਾਂ ਨੂੰ ਵੀ ਸਮੇਂ ਸਿਰ ਸਿੰਚਾਈ ਦੇ ਸਕਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਨਰਮੇ ਦੇ ਨਾਲ ਨਾਲ ਬਾਗਾਂ ਹੇਠ ਜਿਆਦਾ ਰਕਬਾ ਹੈ ਅਤੇ ਕਿਨੂੰ ਨੂੰ ਵੀ ਇਸ ਰੁੱਤ ਵਿਚ ਪਾਣੀ ਦੀ ਬਹੁਤ ਜਰੂਰਤ ਹੁੰਦੀ ਹੈ। ਨਹਿਰਾਂ ਵਿਚ ਪਾਣੀ ਦੀ ਸਪਲਾਈ ਹੋਣ ਨਾਲ ਹੁਣ ਬਾਗਾਂ ਨੂੰ ਸਮੇਂ ਸਿਰ ਸਿੰਚਾਈ ਕੀਤੀ ਜਾ ਸਕੇਗੀ ਅਤੇ ਗਰਮੀ ਕਾਰਨ ਫਲ ਦਾ ਕੇਰਾ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਅਗੇਤਾ ਪਾਣੀ ਆਇਆ ਹੈ ਅਤੇ ਇਸ ਵਾਰ ਅਗੇਤੇ ਨਰਮੇ ਦੀ ਬਿਜਾਈ ਕਰ ਸਕਾਂਗੇ। ਅਗੇਤੇ ਨਰਮੇ ਤੇ ਚਿੱਟੀ ਮੱਖੀ ਦਾ ਹਮਲਾ ਘੱਟ ਹੁੰਦਾ ਹੈ। ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਲਾਕਾ ਸਿਰਫ ਨਹਿਰੀ ਪਾਣੀ ਤੇ ਹੀ ਨਿਰਭਰ ਹੈ ਅਤੇ ਸਰਕਾਰ ਨੇ ਸਮੇਂ ਸਿਰ ਪਾਣੀ ਦੇ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਜ਼ਿਲ੍ਹੇ ਦੇ ਪਿੰਡ ਕਿਸਾਨ ਦਰਸਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਖੁਦ ਮਾਇਨਰਾਂ ਦਾ ਨਿਰੀਖਣ ਕੀਤਾ ਗਿਆ ਤੇ ਉਨ੍ਹਾਂ ਦੀ ਮੰਗ ਪੂਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਈਨਰਾਂ ਤੇ ਪਾਣੀ ਪੁੱਜਣ ਕਾਰਨ ਕਿਸਾਨਾਂ ਦੀ ਨਰਮੇ ਦੀ ਬਿਜਾਈ ਦੀ ਸਮੱਸਿਆ ਕਾਫੀ ਹੱਦ ਤੱਕ ਹੋਲ ਹੋ ਜਾਵੇਗੀ। ਕਿਸਾਨ ਕੁਲਦੀਪ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਬੋਹਰ ਤੇ ਬੱਲੂਆਣਾ ਅਧੀਨ ਆਉਂਦੇ ਦੌਲਤਪੁਰਾ, ਰਾਮਸਰਾ ਤੇ ਮਲੂਕਪੁਰਾ ਮਾਈਨਰ ਦੀਆਂ ਟੇਲਾਂ ਤੇ ਪਾਣੀ ਪੂਰਾ ਪੁੱਜ ਚੁੱਕਾ ਹੈ, ਜਿਸ ਨਾਲ ਹਲਕੇ ਦੇ ਕਿਸਾਨਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਇਸ ਸਾਲ ਪਾਣੀ ਜਲਦੀ ਮਿਲਣ ਨਾਲ ਨਰਮੇ ਦੀ ਬਿਜਾਈ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।

 ਦੌਲਤਪੁਰਾ ਵਾਸੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਗਭਗ 8 ਵਜੇ ਪੂਰਾ ਪਾਣੀ ਪੁੱਜ ਚੁੱਕਾ ਸੀ। ਇਸੇ ਤਰ੍ਹਾਂ ਮਲੂਕਪੁਰਾ ਮਾਈਨਰ ਵਾਸੀਆਂ ਨੇ ਕਿਹਾ ਕਿ ਲਗਭਗ 8.19 ਮਾਈਨਰ ਤੇ ਪੂਰਾ ਪਾਣੀ ਪੁੱਜ ਚੁੱਕਾ ਸੀ। ਉਨ੍ਹਾਂ ਕਿਹਾ ਕਿ  ਇਲਾਕੇ ਵਿਚ ਨਰਮੇ ਦੇ ਨਾਲ ਨਾਲ ਬਾਗਾਂ ਹੇਠ ਜਿਆਦਾ ਰਕਬਾ ਹੈ ਅਤੇ ਕਿਨੂੰ ਨੂੰ ਵੀ ਇਸ ਰੁੱਤ ਵਿਚ ਪਾਣੀ ਦੀ ਬਹੁਤ ਜਰੂਰਤ ਹੁੰਦੀ ਹੈ। ਨਹਿਰਾਂ ਵਿਚ ਪਾਣੀ ਦੀ ਸਪਲਾਈ ਹੋਣ ਨਾਲ ਹੁਣ ਬਾਗਾਂ ਨੂੰ ਸਮੇਂ ਸਿਰ ਸਿੰਚਾਈ ਕੀਤੀ ਜਾ ਸਕੇਗੀ ਅਤੇ ਗਰਮੀ ਕਾਰਨ ਫਲ ਦਾ ਕੇਰਾ ਘੱਟ ਹੋਵੇਗਾ।

ਉਨ੍ਹਾਂ ਕਿਹਾ ਕਿ ਕਿ ਪਹਿਲੀ ਵਾਰ ਹੋਇਆ ਹੈ ਕਿ ਅਗੇਤਾ ਪਾਣੀ ਆਇਆ ਹੈ ਅਤੇ ਇਸ ਵਾਰ ਅਗੇਤੇ ਨਰਮੇ ਦੀ ਬਿਜਾਈ ਕਰ ਸਕਾਂਗੇ। ਅਗੇਤੇ ਨਰਮੇ ਤੇ ਚਿੱਟੀ ਮੱਖੀ ਦਾ ਹਮਲਾ ਘੱਟ ਹੁੰਦਾ ਹੈ। ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਲਾਕਾ ਸਿਰਫ ਨਹਿਰੀ ਪਾਣੀ ਤੇ ਹੀ ਨਿਰਭਰ ਹੈ ਅਤੇ ਸਰਕਾਰ ਨੇ ਸਮੇਂ ਸਿਰ ਪਾਣੀ ਦੇ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ।

LEAVE A REPLY

Please enter your comment!
Please enter your name here