ਸਰਕਾਰੀ ਕਾਲਜ ਰੋਪੜ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਨਵੀਨਰ ਰੈੱਡ ਕਰਾਸ ਯੂਨਿਟ ਪ੍ਰੋ. ਉਪਦੇਸ਼ਦੀਪ ਕੌਰ ਦੀ ਅਗਵਾਈ ਹੇਠ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਏਡਜ, ਭਰੂਣ ਹੱਤਿਆ, ਨਸ਼ਾ, ਵਾਤਾਵਰਨ ਅਤੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕਤਾ ਰੈਲੀ, ਲੈਕਚਰ ਅਤੇ ਵਿਦਿਆਰਥੀਆਂ ਦੇ ਭਾਸ਼ਣ ਪ੍ਰਤੀਯੋਗਿਤਾ, ਸ਼ਲੋਗਨ ਲੇਖਨ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।

Advertisements

ਇਸ ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਵਕਤਾ ਆਯੂਰਵੇਦਿਕ ਮੈਡੀਕਲ ਅਫ਼ਸਰ ਡਾ. ਵੀਰੇਂਦਰ ਮੋਹਨ ਪਾਹੁਲ ਨੂੰ ਜੀ ਆਇਆਂ ਕਿਹਾ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਰੂਪਨਗਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਵੀਰੇਂਦਰ ਮੋਹਨ ਪਾਹੁਲ ਨੇ ਵਿਦਿਆਰਥੀਆਂ ਨੂੰ ਏਡਜ਼ ਦੇ ਕਾਰਨ ਅਤੇ ਇਲਾਜ, ਖੂਨ ਦੀ ਕਮੀ, ਭਰੂਣ ਹੱਤਿਆ, ਅਤੇ ਨਸ਼ੇ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਜਾਗਰੂਕ ਕੀਤਾ। ਇਸ ਮੌਕੇ ਕਰਵਾਏ ਮੁਕਾਬਲਿਆ ‘ਚ ਭਾਸ਼ਣ ਪ੍ਰਤਿਯੋਗਤਾ ਵਿੱਚ ਸ਼ਿਵਾਨੀ ਯਾਦਵ ਨੇ ਪਹਿਲਾ, ਜਤਿੰਦਰ ਕੌਰ ਨੇ ਦੂਜਾ ਅਤੇ ਅਮਿਤ ਕੁਮਾਰ ਨੇ ਤੀਜਾ ਸ਼ਲੋਗਨ ਲੇਖਣ ਮੁਕਾਬਲੇ ਵਿੱਚ ਸੁਮੇਧਾ ਨੇ ਪਹਿਲਾ, ਕਮਲਜੀਤ ਕੌਰ ਨੇ ਦੂਜਾ ਅਤੇ ਸ਼ਾਲਿਨੀ ਯਾਦਵ ਨੇ ਤੀਜਾ, ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮੁਸਕਾਨ ਨੇ ਪਹਿਲਾ, ਵੰਦਨਾ ਨੇ ਦੂਜਾ ਅਤੇ ਵੀਨਾ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਡਾ. ਸੁਖਜਿੰਦਰ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਹਰਦੀਪ ਕੌਰ ਅਤੇ ਪ੍ਰੋ. ਹਰਸਿਮਰਤ ਕੌਰ ਨੇ ਨਿਭਾਈ।

ਪ੍ਰੋ. ਉਪਦੇਸ਼ਦੀਪ ਕੌਰ ਨੇ ਰੈੱਡ ਕਰਾਸ ਦੇ ਬਾਨੀ ਜੀਨ ਹੈਨਰੀ ਡਿਉਨਾ ਦੀ ਜੀਵਨੀ ਅਤੇ ਉਹਨਾਂ ਦੁਆਰਾ ਮਨੁੱਖਤਾ ਦੀ ਸੇਵਾ ਲਈ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ। ਪ੍ਰੋ. ਮਨਜਿੰਦਰ ਸਿੰਘ ਨੇ ਸੇਵਾ ਦੇ ਪੁੰਜ ਭਾਈ ਘਨ੍ਹੱਈਆ ਜੀ ਦੇ ਜੀਵਨ ਫਲਸਫ਼ੇ ਸਬੰਧੀ ਜਾਣਕਾਰੀ ਦਿੰਦਿਆ ਵਿਦਿਆਰਥੀਆਂ ਨੂੰ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਅਨੂ ਸ਼ਰਮਾ, ਪ੍ਰੋ. ਰਵਨੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਰੈਲੀ ਵੀ ਕੱਢੀ ਗਈ।

ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਾਲਜ ਦੇ ਰੈੱਡ ਕਰਾਸ ਯੂਨਿਟ ਦੇ ਮੈਂਬਰ ਪ੍ਰੋ. ਰਾਜਿੰਦਰ ਕੌਰ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਕੀਰਤੀ ਭਾਗੀਰਥ, ਪ੍ਰੋ. ਗੁਰਪ੍ਰੀਤ ਕੌਰ (ਕੈਮਿਸਟਰੀ) ਅਤੇ ਪ੍ਰੋ. ਨਵਜੋਤ ਕੌਰ(ਕੰਪਿਊਟਰ ਵਿਭਾਗ) ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ. ਅਜੈ ਕੁਮਾਰ, ਪ੍ਰੋ. ਦੀਪੇਂਦਰ ਸਿੰਘ, ਡਾ. ਨਰਿੰਦਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here