ਗੁਰੂ ਅਮਰਦਾਸ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਨੈਸ਼ਨਲ ਡੇਂਗੂ ਡੇਅ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ  ਮੜੀਆ। ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਅਤੇ ਜਿਲਾ ਐਪੀਡਿਮੋਲੋਜਿਸਟ ਡਾ. ਨੰਦਿਕਾ ਖੁੱਲਰ ਦੀ ਅਗਵਾਈ ਹੇਠ ਅੱਜ ਨੈਸ਼ਨਲ ਡੇਂਗੂ ਡੇਅ ਦੇ ਸਬੰਧ ਵਿੱਚ ਗੁਰੂ ਅਮਰਦਾਸ ਪਬਲਿਕ ਸਕੂਲ ਵਿੱਚ ਬੱਚਿਆਂ ਦਾ ਡਰਾਇੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਦਫਤਰ ਸਿਵਲ ਸਰਜਨ ਵੱਲੋਂ ਏ ਐਮ ਓ ਕੰਵਲ ਬਲਰਾਜ ਸਿੰਘ ਅਤੇ ਸੁਪਰਵਾਈਜ਼ਰ ਹਰਦੀਪ ਕੁਮਾਰ ਆਏ । ਇਸ ਮੌਕੇ ਡਾਇਰੈਕਟਰ ਸੰਦੀਪ ਕੁਮਾਰ ਵਾਲੀਆ ਨੇ ਬੱਚਿਆਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਦੱਸਿਆ।

Advertisements

ਉਹਨਾ ਕਿਹਾ ਡੇਗੂ ਨੂੰ ਰੋਕਣ ਲਈ ਸਾਫ ਸਫਾਈ ਅਤੇ ਸਹੀ ਜਾਣਕਾਰੀ ਦਾ ਹੋਣਾ ਬਹੁਤ ਜਰੂਰੀ ਹੈ। ਵਾਲੀਆ ਨੇ ਦੱਸਿਆ ਕਿ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਬਚਿਆ ਨੂੰ ਇਹੋ ਜਿਹੇ ਸੈਮੀਨਾਰ ਕਰਵਾ ਕੇ ਸਮੇ ਸਮੇ ਸਿਰ ਜਾਗਰੂਕ ਕਰਵਾਇਆ ਜਾਂਦਾ ਹੈ। ਇਸ ਮੌਕੇ ਮੈਡਮ ਜੋਤੀ, ਸ਼ਬਨਮ, ਨੀਲਮ ਅਤੇ ਸਮੂਹ ਸਟਾਫ ਹਾਜਰ  ਸੀ।

LEAVE A REPLY

Please enter your comment!
Please enter your name here