ਪਟਿਆਲਾ ਮਹਿਲਾ ਕਤਲਕਾਂਡ ਨੂੰ ਲੈ ਕੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਔਰਤ ਸੀ ਸ਼ਰਾਬ ਦੀ ਆਦੀ

ਪਟਿਆਲਾ (ਦ ਸਟੈਲਰ ਨਿਊਜ਼),ਪਲਕ। ਪਟਿਆਲਾ ਸਥਿਤ ਦੁੱਖ ਨਿਵਾਰਨ ਗੁਰਦੁਆਰਾ ਕੰਪਲੈਕਸ ਵਿਚ ਦੇਰ ਸ਼ਾਮ ਨੂੰ ਸਰੋਵਰ ਕੰਢੇ ਬੈਠੀ ਔਰਤ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆਂ ਕਿ ਇਹ ਔਰਤ ਸ਼ਰਾਬ ਦੀ ਆਦੀ ਸੀ ਅਤੇ ਜੋ ਕਿ  ਨਸ਼ੇ ਦੀ ਹਾਲਤ ਵਿਚ ਉਹ ਸਰੋਵਰ ਨੇੜੇ ਸ਼ਰਾਬ ਪੀ ਰਹੀ ਸੀ। ਜਦੋਂ ਅਜਿਹਾ ਨੀਚ ਕੰਮ ਕਰਦੇ ਹੋਏ ਸੰਗਤ ਨੇ ਉਸਨੂੰ ਅਜਿਹਾ ਕਰਨ ਰੋਕਿਆਂ ਤਾਂ ਉਹ ਨਹੀਂ ਰੁਕੀ, ਬਲਕਿ ਉਹਨਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਈ।

Advertisements

ਫਿਰ ਸੰਗਤ ਜਦੋਂ ਉਸ ਨੂੰ ਮੈਨੇਜਰ ਕੋਲ ਲੈ ਕੇ ਗਈ ਤਾਂ ਉਥੇ ਮੌਜੂਦ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਨੌਜਵਾਨ ਨੇ ਉਸ ਔਰਤ ਉੱਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ, ਉਸ ਨੇ ਪੰਜ ਗੋਲੀਆਂ ਚਲਾਈਆਂ ਤੇ 3 ਤੋਂ 4 ਗੋਲੀਆਂ ਉਸ ਔਰਤ ਨੂੰ ਲੱਗੀਆਂ। ਇਹ ਸਭ ਵੇਖ ਕੇ ਸਾਰੀ ਸੰਗਤ`ਚ ਹਲਚਲ ਮੱਚ ਗਈ। ਇਸੇ ਦੌਰਾਨ ਇਤਰਾਜ਼ ਜਤਾਉਣ ਵਾਲਾ ਸੇਵਾਦਾਰ ਵੀ ਜ਼ਖਮੀ ਹੋ ਗਿਆ। ਪਰ ਅਜੇ ਤੱਕ ਔਰਤ ਦਾ ਪਰਿਵਾਰ ਸਾਹਮਣੇ ਨਹੀਂ ਆਇਆ ਹੈ। ਗੋਲੀਆਂ ਚਲਾਉਣ ਵਾਲਾ ਨੌਜਵਾਨ ਧਾਰਮਿਕ ਪ੍ਰਵਿਰਤੀ ਵਾਲਾ ਇਨਸਾਨ ਹੈ, ਇਸ ਲਈ ਉਸ ਨੇ ਇਹ ਸਭ ਹੁੰਦੇ ਵੇਖ ਕੇ ਗੁੱਸੇ ਵਿਚ ਆ ਕੇ ਗੋਲੀਆਂ ਚਲਾ ਦਿੱਤੀਆ।  ਪੁਲਿਸ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਦੱਸੀ ਗਈ ਹੈ , ਜੋ ਕਿ ਸ਼ਰਾਬ ਦੀ ਆਦੀ ਸੀ ਅਤੇ ਮੁਲਜ਼ਮ ਦੀ ਪਛਾਣ ਨਿਰਮਲਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਅਰਬਨ ਐਸਟੇਟ ਦਾ ਵਸਨੀਕ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here