ਪਠਾਨਕੋਟ: ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਨਾਮਜਦਗੀ ਭਰਨ ਲਈ ਕੀਤੇ ਸਥਾਨ ਨਿਰਧਾਰਤ

ਪਠਾਨਕੋਟ (ਦ ਸਟੈਲਰ ਨਿਊਜ਼)। ਰਾਜ ਚੋਣ ਕਮਿਸਨ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਲਈ ਜਿਲ੍ਹੇ ਵਿੱਚ ਆਉਂਦੀ ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਸਲ ਸੁਜਾਨਪੁਰ ਦਾ ਪ੍ਰੋਗਰਾਮ ਪ੍ਰਾਪਤ ਹੋਇਆ ਜਿਸ ਵਿੱਚ ਵੋਟਾਂ ਲਈ ਨਾਮਜਦਗੀ ਪੱਤਰ ਪ੍ਰਾਪਤ ਕਰਨ , ਪੜਤਾਲ ਕਰਨ ਅਤੇ ਵਾਪਸੀ ਦਾ ਪ੍ਰੋਗਰਾਮ ਸਾਮਲ ਹੈ । ਇਹ ਪ੍ਰਗਟਾਵਾ ਸ. ਸਰਬਜੀਤ ਸਿੰਘ ਵਾਲੀਆ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ ਵਧੀਕ ਜਿਲ੍ਹਾ ਚੋਣਕਾਰ ਅਫਸਰ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ  ਮਿਤੀ 30.01.2021 ਤੋਂ 03.02.2021 ਤੱਕ ਨਾਮਜਦਗੀ ਪੱਤਰ ਪ੍ਰਾਪਤ ਕਰਨਾ, ਨਾਮਜਦਗੀ ਪੱਤਰਾਂ ਦੀ ਪੜਤਾਲ ਮਿਤੀ 04.02.2021 (ਵੀਰਵਾਰ), ਨਾਮਜਦਗੀ ਪੱਤਰ ਵਾਪਸੀ ਲੈਣ ਦੀ ਮਿਤੀ 05.02.2021 (ਸੁੱਕਰਵਾਰ), ਵੋਟਾਂ ਪਾਉਣ ਦੀ ਮਿਤੀ 14.02.2021 (ਐਤਵਾਰ) ,ਵੋਟਾਂ ਦੀ ਗਿਣਤੀ ਕਰਨ ਸਬੰਧੀ ਮਿਤੀ 17.02.2021 (ਬੁੱਧਵਾਰ) ਨਿਰਧਾਰਤ ਕੀਤੀ ਗਈ ਹੈ ਅਤੇ  ਚੋਣਾਂ ਨਾਲ ਸਬੰਧਤ ਕੰਮ ਮੁਕੰਮਲ ਮਿਤੀ 20.02.2021 (ਸਨੀਵਾਰ) ਨੂੰ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਅਧੀਨ ਵਾਰਡ ਨੰਬਰ 1 ਤੋਂ 20 ਲਈ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ, ਪਠਾਨਕੋਟ, ਵਾਰਡ ਨੰਬਰ 21 ਤੋਂ 40 ਲਈ ਉਪ ਮੰਡਲ ਮੈਜਿਸਟਰੇਟ, ਪਠਾਨਕੋਟ ਅਤੇ ਵਾਰਡ ਨੰਬਰ 41 ਤੋਂ 50 ਲਈ  ਉਪ ਮੰਡਲ ਭੂਮੀ ਰੱਖਿਆ ਅਫਸ਼ਰ ਮਲਿਕਪੁਰ ਪਠਾਨਕੋਟ  ਅਤੇ ਨਗਰ ਕੌਂਸਲ ਸੁਜਾਨਪੁਰ ਦੇ 1 ਤੋਂ 15 ਵਾਰਡਾਂ ਲਈ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ, ਪਠਾਨਕੋਟ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਸ ਤਰ੍ਹਾ ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ 1-20 ਲਈ ਦਫਤਰ ਸੀਨੀਅਰ ਕਾਰਜਕਾਰੀ ਇੰਜੀਨੀਅਰ/ਸੰਦਾਂ ਪੀ.ਐਸ.ਪੀ.ਸੀ.ਐਲ, ਢਾਂਗੂ ਰੋਡ, ਪਠਾਨਕੋਟ, ਵਾਰਡ ਨੰਬਰ 21-40 ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਪਠਾਨਕੋਟ ਕੋਰਟ ਰੂਮ ਨੰਬਰ 119, ਬੀ-ਬਲਾਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ, ਵਾਰਡ 41 ਤੋਂ 50 ਤੱਕ ਦਫਤਰ ਉਪ ਮੰਡਲ ਭੂਮੀ ਰੱਖਿਆ ਅਫਸ਼ਰ ਕਿਸਾਨ ਚੇਤਨਾ ਕੇਂਦਰ ਮਲਿਕਪੁਰ, ਨਜਦੀਕ ਪ੍ਰਾਇਮਰੀ ਸਕੂਲ . ਮਲਿਕਪੁਰ ਅਤੇ ਸੁਜਾਨਪੁਰ ਵਾਰਡ 1 ਤੋਂ 15 ਤੱਕ ਲਈ ਦਫਤਰ ਕਾਰਜਕਾਰੀ ਇੰਜੀਨੀਅਰ (ਸ) ਪੰਜਾਬ ਮੰਡੀ ਬੋਰਡ ਪਠਾਨਕੋਟ ਰੂਮ ਨੰਬਰ 01 ਨਵੀਂ ਸਬਜੀ ਮੰਡੀ, ਨੇੜੇ ਚੁੱਕੀ ਬੈਂਕ ਰੇਲਵੇ ਸਟੇਸਨ ਪਠਾਨਕੋਟ ਨਾਮਜਦਗੀਆਂ ਪ੍ਰਾਪਤ ਕਰਨ ਦਾ ਸਥਾਨ ਨਿਰਧਾਰਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜਿਲ੍ਹਾ ਪੱਧਰ ਤੇ ਦਫਤਰ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਵਧੀਕ ਜਿਲ੍ਹਾ ਚੋਣਕਾਰ ਅਫਸਰ, ਸਰਨਾ ਪਠਾਨਕੋਟ ਵਿਖੇ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਟੈਲੀਫੋਨ ਨੰਬਰ 0186-2920773 ਤੇ ਕੰਪਲੇਟ ਸੈਲ ਸਥਾਪਿਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here