ਮਾਂ ਬੋਲੀ ਪੰਜਾਬੀ ਅਤੇ ਸਾਹਿਤਕ ਵਿਚਾਰ ਮੰਚ ਝਤਰੇ ਵੱਲੋਂ ਵਿਰਸੇ ਦੇ ਰਾਗ ਕਾਵਿ ਸੰਗ੍ਰਹਿ ਪੁਸਤਕ ਲੋਕ ਅਰਪਣ

ਮੋਗਾ(ਦ ਸਟੈਲਰ ਨਿਊਜ਼), ਰਿਪੋਰਟ- ਨਰੇਸ਼ ਕੌੜਾ। ਵਿਰਸੇ ਦੇ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਦੀ ਸੱਤਵੀਂ ਕਾਵਿ ਸੰਗ੍ਰਹਿ ਪੁਸਤਕ ਵਿਰਸੇ ਦੇ ਰਾਗ ਨੂੰ ਉਪਰੋਕਤ ਸਾਹਿਤ ਸਭਾ ਵੱਲੋਂ ਪਿੰਡ ਝਤਰੇ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਜਗਜੀਤ ਸਿੰਘ ਝਤਰੇ ਅਤੇ ਲੇਖਕ ਵਿਵੇਕ ਕੋਟ ਈਸੇ ਖਾਂ ਦੇ ਸਾਂਝੇ ਉਦਮ ਸਦਕਾ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਤੇ ਆਏ ਹੋਏ ਸਾਹਿਤਕਾਰ ਦੋਸਤਾਂ ਨੇ ਨਵੀਂ ਪਿਰਤ ਪਾਉਂਦਿਆਂ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਕਾਇਮ ਰੱਖਦਿਆਂ ਥੱਲੇ ਦਰੀਆਂ ਵਿਛਾ ਕੇ ਆਪੋ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਦਿਆਂ ਅੱਜ ਮਾਂ ਦਿਵਸ ਨੂੰ ਸਮਰਪਿਤ ਕਵਿਤਾਵਾਂ/ਗੀਤ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ ,ਇਸ ਮੌਕੇ ਕਈ ਦੋਸਤਾਂ ਦੀਆਂ ਰਚਨਾਵਾਂ ਦੁਬਾਰਾ ਵੀ ਸੁਣੀਆਂ ਗਈਆਂ।ਇਸ ਨਿਵੇਕਲੀ ਪਿਰਤ ਨੂੰ ਵੇਖ ਕੇ ਕਿਸੇ ਟੀਵੀ ਸਟੇਸ਼ਨ ਜਾਂ ਕਿਸੇ ਰੇਡੀਓ ਸਟੇਸ਼ਨ ਤੇ ਹੋ ਰਹੇ ਕਵੀ ਦਰਬਾਰ ਦਾ ਭੁਲੇਖਾ ਪੈ ਰਿਹਾ ਸੀ।ਆਏ ਹੋਏ ਸਾਰੇ ਕਵੀ ਸਾਥੀਆਂ ਨੇ ਜਸਵੀਰ ਸ਼ਰਮਾਂ ਦੱਦਾਹੂਰ ਦੀ ਸੱਤਵੀਂ ਕਾਵਿ ਸੰਗ੍ਰਹਿ ਪੁਸਤਕ ਦੀਆਂ ਮੁਬਾਰਕਾਂ ਦਿੱਤੀਆਂ ਤੇ ਭਵਿੱਖ ਵਿੱਚ ਵੀ ਮਾਂ ਬੋਲੀ ਦੀ ਸੇਵਾ ਕਰਨ ਲਈ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਅਰਦਾਸ ਕੀਤੀ।

Advertisements

ਜਸਵੀਰ ਸ਼ਰਮਾਂ ਦੱਦਾਹੂਰ ਅਤੇ ਬਲਵਿੰਦਰ ਸਿੰਘ ਬਿੱਲਾ ਜੀ ਨੂੰ ਸਭਾ ਵੱਲੋਂ ਮਮੈਂਟੋ ਦੇ ਕੇ ਅਤੇ ਗਲ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਜਗਜੀਤ ਸਿੰਘ ਝਤਰੇ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਾਡੀ ਇਹ ਸਭਾ ਦੀ ਮੀਟਿੰਗ ਹਰ ਮਹੀਨੇ ਦੇ ਦੂਸਰੇ ਐਤਵਾਰ ਹੋਇਆ ਕਰੇਗੀ ਸਾਰੇ ਕਵੀ ਸਾਥੀਆਂ ਨੂੰ ਬੇਨਤੀ ਹੈ ਕਿ ਜ਼ਰੂਰ ਹਾਜਰ ਹੋ ਕੇ ਇਸ ਸਭਾ ਨੂੰ ਸਹਿਯੋਗ ਦਿਆ ਕਰੋ। ਇਸ ਸਮੇਂ ਤੇ ਪ੍ਰਧਾਨ ਜਗਜੀਤ ਸਿੰਘ ਝਤਰੇ, ਵਿਵੇਕ ਜੀ ਕੋਟ ਈਸੇ ਖਾਂ, ਜਸਵੀਰ ਸ਼ਰਮਾਂ ਦੱਦਾਹੂਰ, ਇਕਬਾਲ ਸਿੰਘ ਮਨਾਵਾਂ, ਕਰਮਬੀਰ ਸਿੰਘ ਮਨਾਵਾਂ, ਹਰੀ ਸਿੰਘ ਸੰਧੂ ਸੁੱਖੇਵਾਲਾ, ਬਲਵਿੰਦਰ ਸਿੰਘ ਬਿੱਲਾ, ਗੁਰਸੇਵਕ ਸਿੰਘ, ਸੁਖਜਿੰਦਰ ਸਿੰਘ ਬਾਠ,ਹਰੀ ਸਿੰਘ ਚੌਹਾਨ, ਕਾਕਾ ਚੌਹਾਨ, ਹਰਜੀਤ ਸਿੰਘ, ਮੁਖਤਿਆਰ ਸਿੰਘ, ਦਲਜੀਤ ਰਾਏ, ਕਾਲੀਆ ਜੀਰਾ, ਸੋਨੀ ਮੋਗਾ, ਜਗਤਾਰ ਸਿੰਘ ਅਤੇ ਹੋਰ ਵੀ ਦੋਸਤ ਮਿੱਤਰ ਅਤੇ ਸਰੋਤੇ ਹਾਜਰ ਸਨ।

LEAVE A REPLY

Please enter your comment!
Please enter your name here