ਸੀ-ਪਾਈਟ ਕੈਂਪ ਨੰਗਲ ਵਿਖੇ ਫ਼ਿਜ਼ੀਕਲ ਟ੍ਰੇਨਿੰਗ ਲਈ ਮੁਫ਼ਤ ਕੋਚਿੰਗ 24 ਮਈ ਤੋਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਸੀ-ਪਾਈਟ ਕੈਂਪ ਨੰਗਲ ਦੇ ਕੈਂਪ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਕਿ ਅਗਨੀਵੀਰ ਆਰਮੀ ਭਰਤੀ ਜ਼ਿਲ੍ਹਾ ਰੂਪਨਗਰ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤਰ ਸਿੰਘ ਨਗਰ ਦਾ ਲਿਖਤੀ ਪੇਪਰ 17 ਅਪ੍ਰੈਲ 2023 ਨੂੰ ਹੋਇਆ ਸੀ, ਜਿਸ ਦਾ ਨਤੀਜਾ 21 ਮਈ 2023 ਨੂੰ ਆਇਆ ਹੈ। ਉਨ੍ਹਾਂ ਦੱਸਿਆ ਕਿ ਪਾਸ ਹੋਏ ਨੌਜਵਾਨਾਂ ਵਾਸਤੇ ਸੀ-ਪਾਈਟ ਕੈਂਪ ਨੰਗਲ ਵਿਖੇ ਫ਼ਿਜ਼ੀਕਲ ਟ੍ਰੇਨਿੰਗ ਲਈ ਕੈਂਪ 24 ਮਈ 2023 ਤੋਂ ਸ਼ੁਰੂ ਹੋ ਰਿਹਾ ਹੈ। ਉਪਰੋਕਤ ਜ਼ਿਲਿ੍ਹਆਂ ਨਾਲ ਸਬੰਧਤ ਚਾਹਵਾਨ ਨੌਜਵਾਨ ਫ਼ਿਜ਼ੀਕਲ ਟ੍ਰੇਨਿੰਗ ਲਈ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਰੋਲ ਨੰਬਰ ਸਲਿੱਪ, ਆਰ.ਸੀ. ਦੀ ਕਾਪੀ, ਆਧਾਰ ਕਾਰਡ ਅਤੇ ਦਸਵੀਂ ਦਾ ਸਰਟੀਫਿਕੇਟ ਦੀ ਅਸਲ ਕਾਪੀ ਅਤੇ ਦੋ ਫੋਟੋ ਲੈ ਕੇ ਕੈਂਪ ਵਿਖੇ ਹਾਜ਼ਰ ਹੋ ਸਕਦੇ ਹਨ।
ਕੈਂਪ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਕਿ ਕੈਂਪ ਵਿੱਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰਾਂ 78371-08092, 98774-80077 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisements

LEAVE A REPLY

Please enter your comment!
Please enter your name here