ਫੈਪਰੋ ਵਿਖੇ ਹਲਦੀ ਦਾ ਬੀਜ ਉਪਲਬੱਧ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਫਾਰਮਜ਼ ਪ੍ਰੋਡਿਊਸ ਪ੍ਰੋਮੋਸ਼ਨ ਸੁਸਾਇਟੀ (ਫੈਪਰੋ) ਵਿਖੇ ਹਲਦੀ ਦੀ ਫ਼ਸਲ ਦੇ ਬੀਜ ਦੀ ਉਪਲਬੱਧਤਾ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਭੂੰਗਾ ਦੇ ਪਿੰਡ ਘੁਗਿਆਲ ਵਿਖੇ ਕਿਸਾਨਾਂ ਵਲੋਂ ਇੱਕਠੇ ਹੋ ਕੇ ਸਵੈ-ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਫੈਪਰੋ ਸੰਸਥਾ ਵਿਖੇ ਹਲਦੀ ਦੀ ਫ਼ਸਲ ਦਾ ਬੀਜ ਉਪਲਬੱਧ ਹੈ। ਇਹ ਬੀਜ ਫੈਪਰੋ ਸੰਸਥਾ ਵਲੋਂ 30 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ।

Advertisements

ਉਨ੍ਹਾਂ ਦੱਸਿਆ ਕਿ ਹਲਦੀ ਦੀ ਫ਼ਸਲ ਦੀ ਕਾਸ਼ਤ ਦੇ ਚਾਹਵਾਨ ਕਿਸਾਨ ਇਹ ਬੀਜ ਫੈਪਰੋ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਲਦੀ ਦੀ ਫ਼ਸਲ ਦੀ ਕਾਸ਼ਤ ਨਾਲ ਜਿਥੇ ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲਦਾ ਹੈ, ਉਥੇ ਨਾਲ ਹੀ ਇਹ ਐਗਰੋਫੋਰੈਸਟਰੀ ਅਧੀਨ ਕਾਸ਼ਤ ਕਰਨ ਲਈ ਇਕ ਢੁੱਕਵੀਂ ਫ਼ਸਲ ਹੈ।

LEAVE A REPLY

Please enter your comment!
Please enter your name here