
ਮੁੰਬਈ(ਦ ਸਟੈਲਰ ਨਿਊਜ਼)। ਸ਼ੋਅ ‘ਸਾਰਾਭਾਈ ਵਰਸਿਜ਼ ਸਾਰਾਭਾਈ 2’ ਵਿੱਚ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਵੈਭਵੀ ਉਪਾਧਿਆਏ ਦਾ ਹਿਮਾਚਲ ਪ੍ਰਦੇਸ਼ ਵਿੱਚ ਸੜਕ ਦੁਰਘਟਨਾ ਕਾਰਨ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋੜ ਲੈਂਦੇ ਸਮੇਂ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਘਾਟੀ ਵਿੱਚ ਡਿੱਗ ਪਈ।ਕਾਰ ਵਿੱਚ ਵੈਭਦੀ ਦਾ ਮੰਗੇਤਰ ਵੀ ਮੌਜੂਦ ਸੀ।

ਦੁਰਘਟਨਾ ਹੋਣ ਤੋਂ ਬਾਅਦ ਵੈਭਵੀ ਨੇ ਕਾਰ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਦੇ ਸਿਰ ਵਿੱਚ ਚੋਟ ਲੱਗਣ ਕਾਰਨ ਉਸਦੀ ਮੌਤ ਹੋ ਗਈ, ਪਰ ਉਸਦੇ ਮੰਗੇਤਰ ਦੀ ਹਾਲਤ ਸਥਿਰ ਹੈ। ਖ਼ਬਰ ਦੇ ਮੁਤਾਬਕ ਵੈਭਵੀ ਦਾ ਸੰਸਕਾਰ ਮੁੰਬਈ ਵਿੱਚ ਕੀਤਾ ਜਾਵੇਗਾ। ਵੈਭਵੀ ਦਾ ਗੁਜਰਾਤੀ ਥੀਏਟਰ ਸਰਕਟ ਵਿੱਚ ਇੱਕ ਮਸ਼ਹੂਰ ਨਾਮ ਸੀ। ਇਹ ਖ਼ਬਰ ਸੁਣ ਕੇ ਸਾਰੀ ਇੰਡਸਟਰੀ ਅਤੇ ਪ੍ਰੰਸ਼ਸ਼ਕਾਂ ਵਿੱਚ ਸ਼ੋਕ ਦੀ ਲਹਿਰ ਦੌੜ ਪਈ।
