ਚੰਦਰਯਾਨ-3 ਦੇ ਵਿਕਰਮ ਲੈਂਡਰ ਤੇ ਲੱਗੇ ਇੰਸਟਰੂਮੈਂਟ ਆਫ਼ ਸਿਸਮਿਕ ਐਕਟੀਵਿਟੀ ਪੇਲੋਡ ਨੇ ਚੰਦਰਮਾ ਦੀ ਸਤ੍ਹਾ ਤੇ ਰਿਕਾਰਡ ਕੀਤਾ ਭੂਚਾਲ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਚੰਦਰਯਾਨ-3 ਦਾ ਲੈਂਡਰ ਤੇ ਰੋਵਰ ਚੰਦਰਮਾ ਦੇ ਦੱਖਣੀ ਪੋਲ ਤੇ ਹੁਣ ਤੱਕ ਸਲਫਰ, ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਗਨੀਜ਼, ਸਿਲੀਕਾਨ ਤੇ ਆਕਸੀਜਨ ਦੀ ਮੌਜੂਦਗੀ ਦਾ ਪਤਾ ਲੱਗ ਚੁੱਕਿਆ ਹੈ। ਹਾਲਾਂਕਿ ਹਾਈਡ੍ਰੋਜਨ ਦੀ ਖੋਜ ਜਾਰੀ ਹੈ। ਲੈਂਡਿੰਗ ਤੋਂ ਬਾਅਦ ਪ੍ਰਗਿਆਨ ਰੋਵਰ ਧਰਤੀ ਤੇ ਨਵੀਆਂ-ਨਵੀਆਂ  ਜਾਣਕਾਰੀਆਂ ਭੇਜ ਰਿਹਾ ਹੈ।

Advertisements

ਇਸਰੋ ਨੇ ਦੱਸਿਆ ਕਿ ਚੰਦਰਯਾਨ-3 ਦੇ ਵਿਕਰਮ ਲੈਂਡਰ ਤੇ ਲੱਗੇ ਇੰਸਟਰੂਮੈਂਟ ਆਫ਼ ਸਿਸਮਿਕ ਐਕਟੀਵਿਟੀ ਪੇਲੋਡ ਨੇ ਚੰਦਰਮਾ ਦੀ ਸਤ੍ਹਾ ਤੇ ਭੂਚਾਲ ਦੀ ਕੁਦਰਤੀ ਘਟਨਾ ਨੂੰ ਰਿਕਾਰਡ ਕੀਤਾ ਹੈ। ਇਹ ਭੂਚਾਲ 26 ਅਗਸਤ ਨੂੰ ਆਇਆ ਸੀ। ਇਸਰੋ ਨੇ ਦੱਸਿਆ ਕਿ ਭੂਚਾਲ ਦੇ ਸਰੋਤ ਦੀ ਜਾਂਚ ਜਾਰੀ ਹੈ। ਇਸਰੋ ਨੇ ਸ਼ੋਸ਼ਲ ਮੀਡੀਆ ਤੇ ਦੱਸਿਆ ਕਿ ਚੰਦਰਯਾਨ-3 ਦੇ ਲੈਂਡਰ ਤੇ ਲੱਗਿਆ ਆਈਐਲਐਸਏ ਪੋਲੇਡ ਮਾਈਕ੍ਰੋ ਇਲੈਕਟ੍ਰੋ ਮਕੈਨੀਕਲ ਸਿਸਟਮਸ ਤਕਨਾਲੋਜੀ ਤੇ ਅਧਾਰਿਤ ਹੈ। ਪਹਿਲੀ ਵਾਰ ਹੈ ਕਿ ਜਦੋਂ ਚੰਦਰਮਾ ਦੀ ਸਤ੍ਹਾ ਤੇ ਅਜਿਹਾ ਇੰਸਟਰੂਮੈਂਟ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here