Tuesday, October 20, 2026
Home Latest ਸਰਕਾਰ ਨੇ ਆਨਲਾਇਨ ਖੇਡਾਂ ਤੇ ਲਗਾਈ ਪਾਬੰਦੀ

ਸਰਕਾਰ ਨੇ ਆਨਲਾਇਨ ਖੇਡਾਂ ਤੇ ਲਗਾਈ ਪਾਬੰਦੀ

ਦਿੱਲੀ (ਦ ਸਟੈਲਰ ਨਿਊਜ਼)। ਜੇਕਰ ਤੁਸੀਂ ਵੀ ਆਨਲਾਈਨ ਖੇਡਾਂ ਖੇਡਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਸਾਬਤ ਹੋ ਸਕਦੀ ਹੈ। ਆਨਲਾਈਨ ਖੇਡਾਂ ਖੇਡ ਕੇ ਲਈ ਲੋਕ ਬਰਬਾਦ ਹੋ ਚੁੱਕੇ ਹਨ ਅਤੇ ਕਈ ਲੋਕ ਬਰਬਾਦ ਹੋਣ ਦੀ ਕਗਾਰ ਤੇ ਹਨ। ਕਈ ਲੋਕ ਆਨਲਾਈਨ ਖੇਡਾਂ ਖੇਡ ਕੇ ਜਿੱਤਦੇ ਵੀ ਹਨ, ਪਰ ਲੱਖਾਂ ਲੋਕ ਬਰਬਾਦ ਹੋ ਜਾਂਦੇ ਹਨ। ਜਿਸਨੂੰ ਲੈ ਕੇ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ। ਜਿਸ ਵਿੱਚ ਔਨਲਾਈਨ ਪੈਸੇ ਨਾਲ ਖੇਡੀਆਂ ਜਾਣ ਵਾਲੀਆਂ ਗੇਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

Advertisements

ਜਾਣਕਾਰੀ ਮੁਤਾਬਕ ਭਾਰਤ ਦੀਆਂ ਵੱਡੀਆਂ ਔਨਲਾਈਨ ਗੇਮਿੰਗ ਕੰਪਨੀਆਂ ਜਿਵੇਂ ਕਿ ਡ੍ਰੀਮ 11 ਦੀ ਪੇਰੈਂਟ ਕੰਪਨੀ ਡ੍ਰੀਮ ਸਪੋਰਟਸ (Dream Sports), ਗੇਮਸਕ੍ਰਾਫਟ (Gameskraft), ਮੋਬਾਈਲ ਪ੍ਰੀਮੀਅਰ ਲੀਗ (Mobile Premier League -MPL), ਜ਼ੁਪੀ (Zupee) ਅਤੇ ਪ੍ਰੋਬੋ (Probo) ਨੇ ਹਾਲ ਹੀ ਵਿੱਚ ਆਪਣੇ ਉਪਭੋਗਤਾਵਾਂ ਲਈ ਉਪਲਬਧ Real money ਗੇਮਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਇਹ ਕਦਮ ਸੰਸਦ ਵਿੱਚ ਔਨਲਾਈਨ ਗੇਮਿੰਗ ਬਿੱਲ 2025 ਪਾਸ ਹੋਣ ਤੋਂ ਬਾਅਦ ਚੁੱਕਿਆ ਗਿਆ ਸੀ। 

LEAVE A REPLY

Please enter your comment!
Please enter your name here