ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵਲੋ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਕਪੂਰਥਲਾ (ਦ ਸਟੈਲਰ ਨਿਊਜ਼),ਗੌਰਵ ਮੜੀਆ। ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦੇ ਚੀਫ ਚੰਦਰ ਸ਼ੇਖਰ ਆਜ਼ਾਦ ਨੂੰ ਕਪੂਰਥਲਾ ਵਿਖੇ ਕਾਮਯਾਬ ਕਰਦੇ ਹੋਏ। ਜ਼ਿਲ੍ਹਾ ਕਪੂਰਥਲਾ ਦੇ ਇੰਚਾਰਜ ਜਸਬੀਰ ਸਿੰਘ ਨੇ ਪੰਜਾਬ ਪ੍ਰਧਾਨ ਬਲਵੀਰ ਗਰਚਾ ਜੀ ਦੇ ਹੁਕਮ ਅਨੁਸਾਰ  ਭੀਮ ਆਰਮੀ ਟੀਮ ਦੀ ਚੋਣ ਕੀਤੀ।

Advertisements

ਜਿਸ ਵਿੱਚ ਸੰਤੋਖ ਸਿੰਘ ਨੂੰ ਜ਼ਿਲ੍ਹਾ ਉਪ ਪ੍ਰਧਾਨ ਗੁਰਮੀਤ ਸਿੰਘ ਨੂੰ  ਉਪ ਪ੍ਰਧਾਨ ਜਸਵੀਰ ਵਿੱਕੀ ਨੂੰ ਜ਼ਿਲ੍ਹਾ ਜਰਨਲ ਸੈਕਟਰੀ ਸਰਦਾਰ ਸੰਤੋਖ ਸਿੰਘ ਨੂੰ ਮੁੱਖ ਸਲਾਹਕਾਰ ਵਿਜੇ ਕੁਮਾਰ ਨੂੰ ਪ੍ਰੈੱਸ ਸਕੱਤਰ ਲੇਖਰਾਜ ਨੂੰ ਕੈਸ਼ੀਅਰ ਲਗਾਇਆ ਗਿਆ। ਇਸ ਮੌਕੇ ਜਸਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਾਥੀ ਭੀਮ ਆਰਮੀ ਟੀਮ ਨੂੰ ਕਪੂਰਥਲਾ ਵਿੱਚ ਕਾਮਯਾਬ ਕਰਨ ਲਈ ਬੜੀ  ਇਮਾਨਦਾਰੀ ਨਾਲ ਕੰਮ ਕਰਦੇ ਸੀ ਅਤੇ ਇਹਨਾਂ ਸਾਥੀਆਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਪੰਜਾਬ ਪ੍ਰਧਾਨ ਬਲਬੀਰ ਗਰਚਾ ਦੇ ਅੱਜ ਹੁਕਮ ਅਨੁਸਾਰ ਇਹਨਾ ਨੂੰ ਅਹੁਦੇਦਾਰੀਆਂ ਦੇ ਕੇ ਕਪੂਰਥਲਾ ਦੇ ਬਹੁਜਨ ਸਮਾਜ ਅਤੇ ਗਰੀਬ ਮਜ਼ਦੂਰ ਵਰਗ ਦੇ ਲੋਕਾਂ ਦੀਆ ਮੁਸ਼ਕਲਾਂ ਦਾ ਹੱਲ ਕਰਨ ਲਈ ਲਗਾਇਆ ਗਿਆ ਹੈ। ਜਸਬੀਰ ਸਿੰਘ ਨੇ ਕਪੂਰਥਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਅਤੇ ਅਜਾਦ ਸਮਾਜ ਪਾਰਟੀ ਦੇ ਇਹ ਸਾਥੀਆਂ ਦੀ ਸਰਕਾਰੀ ਅਦਾਰੇ ਅੰਦਰ  ਭਾਰਤ ਦੇ ਸੰਵਿਧਾਨ ਅਨੁਸਾਰ  ਪਹਿਲ ਦੇ ਅਧਾਰ ਤੇ ਗੱਲ ਸੁਣੀ ਜਾਵੇ

LEAVE A REPLY

Please enter your comment!
Please enter your name here