ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਵਿੱਚ ਬੇਕਾਬੂ ਕਾਰ ਡਿੱਗੀ, ਕਪੂਰਥਲਾ ਨਿਵਾਸੀ ਯੁਵਰਾਜ ਦੀ ਮੌਤ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਤਲਵਾੜਾ ਦੇ 52 ਗੇਟ ਰੋੜ ਤੇ ਪੈਂਦੇ ਇੱਕ ਸਵੀਮਿੰਗ ਪੂਲ ਦੇ ਕੋਲ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਵਿੱਚ ਵੀਰਵਾਰ ਸਵੇਰੇ ਕਰੀਬ 11 ਵਜੇ ਇੱਕ ਬ੍ਰੀਜਾ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਜਿਸ ਕਾਰਣ ਕਾਰ ਸਵਾਰ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

Advertisements

ਮੌਕੇ ਤੇ ਪਹੁੰਚੇ ਥਾਣਾ ਤਲਵਾੜਾ ਦੇ ਮੁਖੀ ਹਰਗੁਰਦੇਵ ਸਿੰਘ ਨੇ ਪੁਲਿਸ ਪਾਰਟੀ ਅਤੇ ਫਾਇਰ ਬ੍ਰਗੇਡ ਦੇ ਕਰਮਚਾਰੀ ਅਤੇ ਜੰਲਧਰ ਤੋਂ ਬੁਲਾਏ ਗਏ ਗੋਤਾਖੋਰਾਂ ਨੇ ਬੜੀ ਮਹਿਨਤ ਨਾਲ ਕਾਰ ਨੂੰ ਨਹਿਰ ਵਿੱਚੋਂ ਸ਼ਾਮ ਕਰੀਬ 5 ਵਜੇ ਬਾਹਰ ਕੱਢਣ ਵਿੱਚ ਸਫਲਤਾ ਪ੍ਰਾਪਤ ਕੀਤੀ। ਐਸਐਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਯੁਵਰਾਜ ਪੁੱਤਰ ਕਰਤਾਰ ਸਿੰਘ ਉਮਰ 65 ਸਾਲ ਵਾਸੀ ਜਿਲ੍ਹਾ ਕਪੂਰਥਲਾ ਵਜੋਂ ਹੋਈ ਹੈ।

ਜੋ ਆਪਣੀ ਗੱਡੀ ਨੰਬਰ ਪੀਬੀ 09 ਏਐਚ 0233 ਵਿੱਚ ਸਵਾਰ ਹੋ ਕੇ 52 ਗੇਟਾਂ ਵਲੋਂ ਤਲਵਾੜਾ ਵੱਲ ਨੂੰ ਆ ਰਿਹਾ ਸੀ। ਜਿਸਦੀ ਗੱਡੀ ਸਵੀਮਿੰਗ ਪੂਲ ਦੇ ਕੋਲ ਨਹਿਰ ਵਿੱਚ ਡਿੱਗ ਗਈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here