ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਦੇਵ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਅਮਰਜੋਤ ਭੱਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਨੇ ਲੋਅਰ ਕੋਰਟ ਕੈਪਲੈਕਸ ਤੋਂ ਮੋਬਾਇਲ ਵੈਨ ਨੂੰ ਸਵੇਰੇ 10 ਵਜੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Advertisements

ਉਹਨਾਂ ਦੱਸਿਆ ਕਿ ਇਹ ਵੈਨ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚਲਾਈਆਂ ਗਈਆਂ ਸਕੀਮਾਂ ਸਬੰਧੀ ਦਸੂਹਾ, ਮੁਕੇਰੀਆਂ, ਗੜਸ਼ੰਕਰ ਅਤੇ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕਰੇਗੀ।

ਇਸ ਉਪਰੰਤ ਅੱਜ ਕੇਂਦਰੀ ਜੇਲ ਵਿਖੇ ਰੀਕਰੇਸ਼ਨਲ ਐਕਟੀਵਿਟੀ ਕਰਵਾਈ ਗਈ, ਜਿਸ ਦੌਰਾਨ ਜੇਲ ਵਿੱਚ ਬੰਦ ਔਰਤਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ ਜੇਲ ਵਿੱਚ ਬੰਦ ਪੁਰਸ਼ ਕੈਦੀਆਂ ਵਲੋਂ ਭੰਗੜਾ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਲਈ ਜੇਲ ਪ੍ਰਸ਼ਾਸ਼ਨ ਵਲੋਂ ਸਪੈਸ਼ਲ ਡਰੈਸ ਮੁਹੱਈਆ ਕਰਵਾਈਆਂ ਗਈਆਂ।

LEAVE A REPLY

Please enter your comment!
Please enter your name here