ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਹੋਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਐਤਵਾਰ ਨੂੰ ਪ੍ਰਧਾਨ ਗੌਰਵ ਮੜੀਆ ਦੀ ਪ੍ਰਧਾਨਗੀ ਹੇਠ ਨੇਪੜੇ ਚੜੀ ਸ਼ਾਲੀਮਾਰ ਐਵੇਨਿਊ ਵਿਖੇ ਹੋਈ ਮੀਟਿੰਗ ਵਿੱਚ ਸਭ ਤੋਂ ਪਹਿਲਾ ਸੋਸਾਇਟੀ ਦੇ ਸਰਪ੍ਰਸਤ ਮਾਸਟਰ ਨਰੇਸ਼ ਕੁਮਾਰ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੋਨ ਰੱਖਿਆ ਗਿਆ ਇਸ ਮੌਕੇ ਅਗਲੀ ਕਾਰਵਾਈ ਕਰਦਿਆਂ ਕਲੋਨੀ ਚ ਸਰਕਾਰੀ ਪਾਣੀ ਦੇ ਪੰਪ ਲੱਗਣ ਦਾ ਮਤਾ ਪਾਇਆ ਗਿਆ। ਕਿਉਂਕਿ ਸੋਸਾਇਟੀ ਦੀ ਕਈ ਚਿਰ ਤੋਂ ਪੁਰਜ਼ੋਰ ਮੰਗ ਸੀ ਕਿ ਕਲੋਨੀ ‘ਚ ਸਰਕਾਰੀ ਪਾਣੀ ਦਾ ਪੰਪ ਲਗੇ ਅਤੇ ਪੰਪ ਦੇ ਬਿਜਲੀ ਕੁਨੈਕਸ਼ਨ ਚ ਦਿੱਕਤ ਆਉਣ ਕਾਰਨ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਦਾ ਨਵਾਂ ਮਤਾ ਪਾਇਆ ਗਿਆ।

Advertisements

ਇਸ ਤੋਂ ਅਲਾਵਾ ਕਲੋਨੀ ਦੀ ਕਾਫੀ ਸੜਕਾਂ ਤੇ ਸਫਾਈ ਕਰਵਾਉਣ ਦਾ ਵਿਚਾਰ ਚਰਚਾ ਕੀਤਾ ਗਿਆ ਕਲੋਨੀ ਦੀ ਕਾਫੀ ਸੜਕਾਂ ਕੱਚੀਆਂ ਹਨ ਜਿਹਨਾਂ ਨੂੰ ਸਰਕਾਰ ਤੋਂ ਪੱਕੀਆਂ ਸੜਕਾਂ ਤੇ ਪਾਣੀ ਸੀਵਰੇਜ ਦੀ ਸਪਲਾਈ ਪਾਉਣ ਦਾ ਵੀ ਵਿਚਾਰ ਚਰਚਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪੰਡਿਤ ਸਰਦਾਰੀ ਲਾਲ,ਵਿਨੋਦ ਸ਼ਰਮਾ,ਵਿਨੋਦ ਅੱਗਰਵਾਲ,ਰਮਨ ਨੱਯਰ,ਪੰਮ ਖੁਸ਼,ਸੋਨੂ ਪੁਰੀ,ਹੈਪੀ ਪੁਰੀ,ਕੁਲਵਿੰਦਰ ਬੰਨੁ,ਅਮਨ ਬਜਾਜ,ਅਰਜੁਨ ਸਿੰਘ ਆਦਿ ਹਾਜ਼ਿਰ ਸਨ।  

LEAVE A REPLY

Please enter your comment!
Please enter your name here