ਆਮ ਲੋਕਾਂ ਨੂੰ ਚੇਅਰਮੈਨ ਬਣਾਕੇ ਆਪ ਪਾਰਟੀ ਨੇ ਲੋਕਾਂ ਦਾ ਜਿੱਤਿਆ ਦਿਲ: ਪਰਵਿੰਦਰ ਢੋਟ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਪੰਜਾਬ ਸਰਕਾਰ ਵਲੋ ਸੂਬੇ ਵਿੱਚ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਤਹਿਤ ਕਪੂਰਥਲਾ ਵਿੱਚ ਜਗਜੀਤ ਸਿੰਘ ਬਿੱਟੂ ਨੂੰ ਅਤੇ ਮੋਹਮਦ ਰਫ਼ੀ ਨੂੰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦਾ ਚੇਅਰਮੈਨ ਅਤੇ ਪ੍ਰਦੀਪ ਥਿੰਦ ਨੂੰ ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਨਵੀਂਆਂ ਨਿਯੁਕਤੀਆਂ ਤੋਂ ਬਾਅਦ ‘ਆਪ’ ਦੇ ਸੀਨੀਅਰ ਆਗੂ ਪਰਵਿੰਦਰ ਢੋਟ, ਕੰਵਰ ਇਕਬਾਲ ਸਿੰਘ ਜ਼ਿਲ੍ਹਾ ਵਪਾਰ ਮੰਡਲ ਪ੍ਰਧਾਨ ਅਤੇ ਸੂਬਾ ਸਕੱਤਰ ਗੁਰਸ਼ਰਨ ਕਪੂਰ ਸਮੇਤ ‘ਆਪ’ ਆਗੂਆਂ ਨੇ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕਰਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ‘ਆਪ’ ਆਗੂਆਂ ਨੇ ਕਿਹਾ ਕਿ ਪਹਿਲਾ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਆਮ ਪਰਿਵਾਰਾਂ ਨਾਲ ਸਬੰਧਤ ਲੋਕਾਂ ਨੂੰ ਟਿਕਟਾਂ ਦੇ ਕੇ ਵਿਧਾਇਕ ਬਣਾਇਆ ਸੀ ਅਤੇ ਹੁਣ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਹੁਣ ਜਦੋਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਦੀ ਸਰਕਾਰ ਬਣੀ ਹੈ ਅਤੇ ਉਹ ਲੋਕ ਹਿਤ ਲਈ ਕੰਮ ਕਰ ਰਹੇ ਹਨ।

Advertisements

ਪਰ ਇਸ ਜਿੱਤ ਤੋ ਬਾਅਦ ਵੀ ‘ਆਪ’ ਨੇ ਆਪਣੇ ਉਸ ਵਾਧੇ ਨੂੰ ਸਹੀ ਸਾਬਤ ਕਰ ਦਿੱਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਸੂਬੇ ‘ਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਪਾਰਟੀ ਅਤੇ ਸੰਗਠਨ ਲਈ ਕੰਮ ਕਰਨ ਵਾਲੇ ਹਰ ਵਲੰਟੀਅਰ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਜਿਸ ਦਾ ਪ੍ਰਮਾਣ ਨਵੇਂ ਨਿਯੁਕਤ ਕੀਤੇ ਚੇਅਰਮੈਨਾਂ ਜਿਹਨਾਂ ਵਿੱਚ ਪਾਰਟੀ ਵਲੰਟੀਅਰਾ ਵਜੋਂ, ਮੁਹੰਮਦ ਰਫੀ, ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿੱਚ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜੌ ਕੀ ਇੱਕ ਆਮ ਸਬਜ਼ੀ ਵਿਕਰੇਤਾ ਹੈ, ਜਦੋਂ ਕਿ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪ੍ਰਦੀਪ ਥਿੰਦ ਅਤੇ ਕਪੂਰਥਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਬਿੱਟੂ ਵੀ ਸਾਧਾਰਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਆਮ ਆਦਮੀ ਪਾਰਟੀ ਨੇ ਆਪਣੇ ਨਾਮ ਦੇ ਸਿਧਾਂਤ ‘ਤੇ ਖਰਾ ਉਤਰਦਿਆਂ ਆਮ ਲੋਕਾਂ ਲਈ ਸਾਫ ਸੁਥਰੀ ਰਾਜਨੀਤੀ ਦਾ ਰਾਹ ਖੋਲ੍ਹਿਆ ਹੈ।ਉਨ੍ਹਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਸਾਫ ਸੁਥਰੇ ਕਿਰਦਾਰ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ‘ਚ ਵੀ ਮਿਹਨਤੀ ਲੋਕਾਂ ਨੂੰ ਹੀ ਪਾਰਟੀ ਵਿੱਚ ਪਹਿਲ ਦਿੱਤੀ ਜਾਵੇਗੀ।ਇਸ ਮੌਕੇ ਸੰਦੀਪ ਕੁਮਾਰ ਸੋਸ਼ਲ ਮੀਡੀਆ ਇੰਚਾਰਜ, ਅਵਤਾਰ ਸਿੰਘ ਥਿੰਦ ਪ੍ਰਧਾਨ ਵਪਾਰ ਮੰਡਲ ਕਪੂਰਥਲਾ, ਸੁਖਵਿੰਦਰ ਸੁੱਖ, ਜਗਦੇਵ ਥਾਪਰ, ਗੁਰਵਿੰਦਰ ਸਿੰਘ ਸ਼ਾਹੀ, ਬਲਵਿੰਦਰ ਕੌਰ ਤੇ ਗੁਰਦੀਪ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here