ਥਾਣਾ ਸਿਟੀ ਪੁਲਿਸ ਵਲੋਂ ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰ ਗਿਰੋਹ ਕਾਬੂ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਥਾਣਾ ਸਿਟੀ ਕਪੂਰਥਲਾ ਦੇ ਐਸਐਚਓ ਅਮਨਦੀਪ ਨਾਹਰ ਨੇ ਚੋਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰ ਗਿਰੋਹ ਦੇ 3 ਮੈਬਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 2 ਮੋਟਰਸਾਈਕਲ, 01 ਗੈਸ ਸਿਲੰਡਰ, 01 ਇਕ ਆਕਸੀਜਨ ਸਿਲੰਡਰ, 01 ਗੈਸ ਕਟਰ, 01 ਗੈਸ ਪਾਈਪ, ਅਤੇ 01 ਪਲਾਸ ਬਰਾਮਦ ਕੀਤੇ ਗਏ।

Advertisements

ਫੜੇ ਗਏ ਚੋਰਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ ਨਾਹਰ ਨੇ ਦੱਸਿਆ ਕਿ ਇਲਾਕੇ ਚ ਲਾ ਐਂਡ ਆਰਡਰ ਨੂੰ ਬਹਾਲ ਰੱਖਿਆ ਜਾਵੇਗਾ ਨਸ਼ਾ ਮਾਫੀਆ, ਸ਼ਰਾਬ ਮਾਫੀਆ, ਚੋਰ ਗਿਰੋਹ ਆਦਿ ਜਿਨ੍ਹੇ ਵੀ ਸ਼ਰਾਰਤੀ ਅਨਸਰ ਅਮਨ ਕਾਨੂੰਨ ਦੀ ਉਲੰਘਣਾ ਕਰਨਗੇ ਓਹਨਾ ਤੇ ਬਣਦੀ ਕਨੂੰਨੀ ਕਾਰਵਾਈ ਕਰਕੇ ਜੇਲ ਚ ਭੇਜਿਆ ਜਾਵੇਗਾ ਗੈਰ ਕਨੂੰਨੀ ਅਨਸਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ। 

LEAVE A REPLY

Please enter your comment!
Please enter your name here