Sunday, October 25, 2026
Home National ਐਕਸਪ੍ਰੈੱਸ ਵੇਅ ਤੇ ਰਸਾਇਣ ਟੈਂਕਰ ਨੂੰ ਲੱਗੀ ਅੱਗ, 4 ਲੋਕਾਂ ਦੀ ਹੋਈ...

ਐਕਸਪ੍ਰੈੱਸ ਵੇਅ ਤੇ ਰਸਾਇਣ ਟੈਂਕਰ ਨੂੰ ਲੱਗੀ ਅੱਗ, 4 ਲੋਕਾਂ ਦੀ ਹੋਈ ਮੌਤ

ਪੁਣੇ (ਦ ਸਟੈਲਰ ਨਿਊਜ਼)।  ਪੁਣੇ-ਮੁੰਬਈ ਤੋਂ ਦੁਖਦਾਇਕ ਖ਼ਬਰ ਮਿਲੀ ਹੈ ਜਿੱਥੇ ਐਕਸਪ੍ਰੈੱਸ ਵੇਅ ਤੇ ਰਸਾਇਣ ਨਾਲ ਭਰੇ ਇੱਕ ਟੈਂਕਰ ਦਾ ਹਾਦਸਾਗ੍ਰਸਤ ਹੋਣ ਨਾਲ ਉਸ ਵਿੱਚ ਅੱਗ ਲੱਗ ਗਈ ਜਿਸ ਦੀ ਲਪੇਟ ਵਿੱਚ ਆਉਣ ਵਾਲੇ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 3 ਲੋਕ ਜ਼ਖ਼ਮੀ ਵੀ ਹੋ ਗਏ।

Advertisements

ਪੁਲਿਸ ਜਾਣਕਾਰੀ ਮੁਤਾਬਕ ਘਟਨਾ ਲੋਨਾਵਲਾ ਤੇ ਖੰਡਾਲਾ ਵਿਚਾਲੇ ਵਾਪਰੀ। ਉਨ੍ਹਾਂ ਦੱਸਿਆ ਕਿ ਹਾਦਸਾ ਹੋਣ ਤੋਂ ਬਾਅਦ ਟੈਂਕਰ ਵਿੱਚ ਅੱਗ ਲੱਗ ਗਈ ਤੇ ਰਸਾਇਣ ਵਿੱਚ ਧਮਾਕਾ ਹੋਣ ਨਾਲ ਨਿਕਲੇ ਅੰਗ ਦੇ ਅੰਗਿਆਰੇ ਸੜਕ ਤੇ ਚੱਲ ਰਹੇ ਵਾਹਨਾਂ ਤੇ ਡਿੱਗ ਪਏ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ।

ਸੜਕ ਤੇ ਚੱਲ ਰਹੇ 4 ਵਾਹਨ ਚਾਲਕ ਦੀ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਟੈਂਕਰ ਵਿੱਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀ ਹੋ ਗਏ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦਵਿੰਦਰ ਫਡਨਵੀਸ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  

LEAVE A REPLY

Please enter your comment!
Please enter your name here