16 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਜਾਏ ਬੀਆਰਜੀਐਫ ਹਾਲ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)’ਚ ਕੱਢਿਆ ਜਾਵੇਗਾ ਡਰਾਅ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹੇ ਦੀ ਵਪਾਰਕ ਰੇਤ ਮਾਈਨਿੰਗ ਸਾਈਟਾਂ ’ਤੇ ਐਚ-1 ਬੋਲੀਕਾਰਾਂ ਦੇ ਰੇਟ ਬਰਾਬਰ ਹੋਣ ਕਾਰਨ ਮਾਈਨਿੰਗ ਤੇ ਜਿਓਲਜੀ ਵਿਭਾਗ ਵਲੋਂ ਇਕ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਵਿਭਾਗ ਵਲੋਂ ਤਿੰਨ ਵਪਾਰਕ ਸਾਈਟਾਂ ਲਈ ਟੈਂਡਰ ਮੰਗੇ ਗਏ ਹਨ, ਜਿਨ੍ਹਾਂ ਵਿਚ ਸੰਧਵਾਲ, ਨੌਸ਼ਹਿਰਾ ਸਿੰਬਲੀ ਤੇ ਬਡਿਆਲ ਸ਼ਾਮਲ ਹੈ।

Advertisements

ਐਕਸੀਅਨ ਮਾਈਨਿੰਗ ਐਸ.ਐਸ. ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਟੈਂਡਰਾਂ ਵਿਚ ਬਰਾਬਰੀ ਸੀ, ਇਸ ਲਈ ਮੁਲਾਂਕਣ ਕਮੇਟੀ ਵਲੋਂ 16 ਜੂਨ ਨੂੰ ਸਵੇਰੇ 9 ਵਜੇ ਅਸ਼ੋਕ ਚੱਕਰ ਹਾਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀ ਬਜਾਏ ਬੀ.ਆਰ.ਜੀ.ਐਫ ਹਾਲ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਚ ਲੋਟ ਦਾ ਡਰਾਅ ਕੱਢਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕ੍ਰਿਆ ਵਿਚ ਹਿੱਸਾ ਲੈਣ ਵਾਲੇ ਸਾਰੇ ਬੀਡਰ ਡਰਾਅ ਵਾਲੇ ਦਿਨ ਨਿਰਧਾਰਤ ਸਮੇਂ ’ਤ ਬੀ.ਆਰ.ਜੀ.ਐਫ ਹਾਲ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਵਿਚ ਪਹੁੰਚਣ। ਉਨ੍ਹਾਂ ਕਿਹਾ ਕਿ ਬੋਲੀਕਾਰ ਆਪਣੇ ਖਰਚ ’ਤੇ ਇਸ ਸਾਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਵੀ ਕਰ ਸਕਦੇ ਹਨ।

LEAVE A REPLY

Please enter your comment!
Please enter your name here