ਜਗਤਜੀਤ ਫੈਕਟਰੀ ਹਮੀਰਾ ਦੇ ਡੀਜੀਐਮ ਅਨਿਲ ਰਾਜਪੂਤ ਨੂੰ ਜਲਦ ਕੀਤਾ ਜਾਵੇ ਗ੍ਰਿਫਤਾਰ ਨਹੀਂ ਤੇ ਹੋਵੇਗਾ ਸੰਘਰਸ਼: ਇੰਟਕ ਪੰਜਾਬ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿਛਲੇ ਦਿਨੀਂ ਜਗਤਜੀਤ ਫੈਕਟਰੀ ਹਮੀਰਾ ਦੇ ਡੀ ਜੀ ਐਮ ਵਲੋ ਇੰਟਕ ਯੂਨਿਅਨ ਦੇ ਵਾਇਸ ਪ੍ਰਧਾਨ ਜਗਜੀਤ ਸਿੰਘ ਵਾਲੀਆ ਦੀ ਪੱਗ ਉਤਾਰੀ ਗਈ ਸੀ। ਉਸ ਦੀ ਮੈ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਕ ਯੂਨਿਅਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਕੁਮਾਰ ਵਲੋਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਘਟਨਾ ਬੁਹਤ ਹੀ ਮੰਦਭਾਗੀ ਘਟਨਾ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜਲਦ ਤੋਂ ਜਲਦ ਡੀ ਜੀ ਐਮ ਅਨਿਲ ਰਾਜਪੂਤ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

Advertisements

ਅਗਰ ਪੁਲਿਸ ਪ੍ਰਸ਼ਾਸਨ ਵਲੋਂ ਜਲਦ ਉਸ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਤਾ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਉਹਨਾਂ ਵਲੋਂ ਜਗਤਜੀਤ ਫੈਕਟਰੀ ਦੀ ਮੈਨੇਜਮੈਂਟ ਨੂੰ ਵੀ ਅਪੀਲ ਕੀਤੀ ਹੈ ਕਿ ਇਹੋ ਜਿਹੇ ਵਿਅਕਤੀ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦੇ ਹਨ ਅਗਰ ਫੈਕਟਰੀ ਮੈਨੇਜਮੈਂਟ ਕਮੇਟੀ ਇਸ ਨੂੰ ਉਸਦੇ ਅਹੁਦੇ ਤੋਂ ਬਰਖਾਸਤ ਨਹੀਂ ਕਰਦੀ ਤਾਂ ਉਸ ਦਾ ਖਮਿਆਜਾ ਫੈਕਟਰੀ ਮੈਨੇਜਮੈਂਟ ਕਮੇਟੀ ਨੂੰ ਭੂਗਤਨਾ ਪੈ ਸਕਦਾ ਹੈ ਤੇ ਅਸੀਂ ਹੋਰ ਲੋਕ ਹਿਤਾਂ ਜੱਥੇਬੰਦੀਆਂ ਨੂੰ ਨਾਲ ਲੈਕੇ ਫੈਕਟਰੀ ਦੇ ਮੇਨ ਗੇਟ ਅੱਗੇ ਸੰਘਰਸ਼ ਕਰਨ ਲਈ ਮਜਬੂਰ ਹੋਵਾਗੇ‌।

LEAVE A REPLY

Please enter your comment!
Please enter your name here