ਰੇਲਵੇ ਮੰਡੀ ਦੀਆਂ ਚਾਰ ਵਿਦਿਆਰਥਨਾਂ ਨੇ NEET ਪ੍ਰੀਖਿਆ ਕੀਤੀ ਪਾਸ   

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਪ੍ਰਿੰਸੀਪਲ ਲਲਿਤਾ ਰਾਣੀ ਜੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੈਕੰਡਰੀ ਸਮਾਟ ਸਕੂਲ ਰੇਲਵੇ ਮੰਡੀ ਦੀਆਂ ਚਾਰ ਹੋਣਹਾਰ ਵਿਦਿਆਰਥਣਾਂ ਨੇ ਆਲ ਇੰਡੀਆ ਦੀ NEET ਪ੍ਰੀਖਿਆ ਵਿਚੋਂ ਵਧੀਆ ਰੈਂਕ ਹਾਸਲ ਕੀਤਾ। ਹਰਸ਼ਦੀਪ ਕੌਰ ਪੁੱਤਰੀ ਹਰਿੰਦਰ ਸਿੰਘ ਨੇ NEET ਪ੍ਰੀਖਿਆ ਵਿੱਚੋਂ 282318 ਰੈਂਕ, ਵੈਸ਼ਾਲੀ ਪੁੱਤਰੀ ਬਲਵੀਰ ਸਿੰਘ ਨੇ 774096 ਵਾ ਰੈਕ, ਮਹਿਕ ਪਾਲ ਪੁੱਤਰੀ ਰਮੇਸ਼ ਲਾਲ ਨੇ 1216010 ਵਾ ਰੈਂਕ ਅਤੇ ਇਸ਼ਪ੍ਰੀਤ ਕੌਰ ਪੁੱਤਰੀ ਦਲਜੀਤ ਸਿੰਘ ਨੇ 1195168 ਵਾ ਰੈਂਕ ਹਾਸਿਲ ਕੀਤਾl

Advertisements

ਇਸ ਮੌਕੇ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਅਤੇ ਸਮੂਹ ਸਟਾਫ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੋਹਨੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ l ਇਸਦੇ ਨਾਲ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ) ਹਰਭਗਵੰਤ ਸਿੰਘ ਜੀ , ਡਿਪਟੀ  ਡੀ.ਓ ਧੀਰਜ ਵਸ਼ਿਸ਼ਟ ਜੀ ਅਤੇ ਹੋਰ ਪ੍ਰਿੰਸੀਪਲ ਸਾਹਿਬਾਨਾ ਨੇ  ਪ੍ਰਿੰਸੀਪਲ ਲਲਿਤਾ ਅਰੌੜਾ ਜੀ ਅਤੇ ਵਿਦਿਆਰਥਣਾਂ  ਨੂੰ ਸ਼ੁਭਕਾਮਨਾਵਾਂ ਦਿੱਤੀਆਂ l

LEAVE A REPLY

Please enter your comment!
Please enter your name here