ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਸਤਿਸੰਗ ਦਾ ਹੋਇਆ ਆਯੋਜਨ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਆਸ਼ਰਮ ਵਿਖੇ ਕਰਵਾਏ ਗਏ ਸਤਿਸੰਗ ਸਮਾਗਮ ਵਿੱਚ ਸ਼੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਸਾਧਵੀ ਨਿਧੀ ਭਾਰਤੀ ਨੇ ਰਾਣੀ ਲਕਸ਼ਮੀਬਾਈ ਜੀ ਨੂੰ ਉਨ੍ਹਾਂ ਦੇ ਬਲਿਦਾਨ ਦਿਵਸ ‘ਤੇ ਨਮਨ ਕਰਦੇ ਹੋਏ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਧੰਨ ਹਨ ਓਹ ਦੇਸ਼ ਭਗਤ ਜਿਨ੍ਹਾਂ ਦੀ ਸੋਚ ਸੀ, ਅਸੀਂ ਲੜਾਂਗੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਕੂਨ ਅਤੇ ਸ਼ਾਂਤੀ ਨਾਲ ਰਹਿ ਸਕਣ। ਜਿਨ੍ਹਾਂ ਨੇ ਸਵਰਾਜ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

Advertisements

ਆਖ਼ਰਕਾਰ,ਉਨ੍ਹਾਂ ਕੋਲ ਅਜਿਹਾ ਕੀ ਸੀ ਜਿਸ ਨੇ ਉਨ੍ਹਾਂ ਨੂੰ ਬਾਕੀਆਂ ਤੋਂ ਵੱਖ ਕਰ ਦਿੱਤਾ। ਇਹ ਉਸ ਦੀ ਆਤਮਿਕ ਤਾਕਤ ਸੀ। ਹਾਂ, ਸਰੀਰਕ ਬਲ ਦਾ ਜਿਨ੍ਹਾਂ ਮਹੱਤਵ ਹੈ, ਅਧਿਆਤਮਿਕ ਬਲ ਦਾ ਮਹੱਤਵ ਇਸ ਤੋਂ ਵੀ  ਜ਼ਿਆਦਾ  ਹੈ।  ਇਸ ਤੋਂ ਬਿਨਾਂ ਕੋਈ ਲੜਾਈ ਨਹੀਂ ਜਿੱਤੀ ਜਾ ਸਕਦੀ।  ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਆਤਮ-ਸ਼ਕਤੀ ਕਿੱਥੋਂ ਆਵੇਗੀ!  ਬ੍ਰਹਮ ਦੇ ਗਿਆਨ ਦਾ ਸਿਮਰਨ ਕਰਨ ਨਾਲ ਇਹ ਆਤਮਕ ਸ਼ਕਤੀ ਜਾਗਦੀ ਹੈ। ਬ੍ਰਹਮਗਿਆਨ ਭਾਵ ਤੱਤ ਦੇ ਰੂਪ ਵਿੱਚ ਪ੍ਰਮਾਤਮਾ ਦੇ ਦਰਸ਼ਨ ਪ੍ਰਾਪਤ ਕਰਨਾ,  ਜਿਸ ਦੀ ਪ੍ਰਾਪਤੀ ਪੂਰਨ ਤੱਤਵ ਗਿਆਨੀ ਮਹਾਪੁਰਸ਼ ਦੁਆਰਾ ਹੀ ਸੰਭਵ ਹੈ। ਇਸ ਲਈ ਜੇਕਰ ਤੁਸੀਂ ਆਪਣੇ ਆਪ ਨੂੰ ਇਸ ਆਤਮਿਕ ਸ਼ਕਤੀ ਨਾਲ ਭਰਭੂਰ ਕਰਨਾ ਚਾਹੁੰਦੇ ਹੋ, ਤਾਂ ਅਜਿਹੇ ਸਤਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰੋ, ਜੋ ਬ੍ਰਹਮਗਿਆਨ ਦਾ ਦਾਤਾ ਹੈ, ਨਾਲ ਹੀ ਸਾਧਵੀ ਤੇਜਸਵਿਨੀ ਭਾਰਤੀ ਜੀ ਨੇ ਸੁੰਦਰ ਭਜਨਾ ਦਾ ਗਾਇਨ ਕੀਤਾ।

LEAVE A REPLY

Please enter your comment!
Please enter your name here