ਭਾਰਤ ਤੋਂ ਚੋਰੀ ਹੋਈਆਂ 100 ਤੋਂ ਵੱਧ ਮੂਰਤੀਆਂ ਤੇ ਚੀਜ਼ਾਂ ਵਾਪਸ ਕਰੇਗਾ ਅਮਰੀਕਾ: ਪ੍ਰਧਾਨ ਮੰਤਰੀ ਮੋਦੀ

ਦਿੱਲੀ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦਾ ਦੌਰਾ ਸਮਾਪਤ ਹੋ ਗਿਆ। ਉਹ ਅਮਰੀਕਾ ਤੋਂ ਮਿਸਰ ਦੇ ਦੋ ਦਿਨਾਂ ਰਾਜ ਦੌਰੇ ਲਈ ਰਵਾਨਾ ਹੋਏ। ਉਨ੍ਹਾਂ ਨੇ ਟਵੀਟ ਕੀਤਾ ਕਿ- ‘ਇੱਕ ਬਹੁਤ ਹੀ ਖਾਸ ਯੂਐਸਏ ਦੌਰੇ ਦਾ ਸਮਾਪਨ, ਜਿੱਥੇ ਮੈਨੂੰ ਭਾਰਤ-ਅਮਰੀਕਾ ਦੋਸਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਪ੍ਰੋਗਰਾਮਾਂ ਅਤੇ ਗੱਲਬਾਤ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਸਾਡੇ ਦੇਸ਼ ਅਤੇ  ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਸਥਾਨ  ਬਣਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।

Advertisements

ਇਸ ਦੌਰਾਨ ਵਾਸ਼ਿੰਗਟਨ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ-ਅਮਰੀਕੀ ਸਰਕਾਰ ਨੇ ਭਾਰਤ ਤੋਂ ਚੋਰੀ ਕੀਤੀਆਂ 100 ਤੋਂ ਵੱਧ ਪੁਰਾਣੀਆਂ ਮੂਰਤੀਆਂ ਅਤੇ ਚੀਜ਼ਾਂ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਹ ਪੁਰਾਤਨ ਵਸਤਾਂ ਕਈ ਸਾਲ ਪਹਿਲਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਹੁੰਚ ਗਈਆਂ ਹਨ। ਉਨ੍ਹਾਂ ਨੂੰ ਵਾਪਸ ਕਰਨ ਲਈ ਅਮਰੀਕੀ ਸਰਕਾਰ ਦਾ ਧੰਨਵਾਦ।

ਦੂਜੇ ਦੇਸ਼ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਕਰਦਾ ਹੈ। ਪਿਛਲੀ ਵਾਰ ਵੀ ਮੈਨੂੰ ਕਈ ਇਤਿਹਾਸਕ ਚੀਜ਼ਾਂ ਵਾਪਸ ਕੀਤੀਆਂ ਗਈਆਂ ਸਨ। ਮੈਂ ਦੁਨੀਆਂ ਵਿੱਚ ਜਿੱਥੇ ਵੀ ਜਾਂਦਾ ਹੈਂ, ਉੱਥੋਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਹੀ ਵਿਅਕਤੀ ਹੈ, ਇਸ ਨੂੰ ਸੌਂਪ ਦਿਓ, ਇਸ ਨੂੰ ਸਹੀ ਥਾਂ ਤੇ ਲੈ ਜਾਵੇਗਾ।’

LEAVE A REPLY

Please enter your comment!
Please enter your name here