ਅੰਤਰਰਾਸ਼ਟਰੀ ਨਸ਼ਾ ਤਸਕਰੀ ਰੋਕੂ ਦਿਵਸ ਦੇ ਮੌਕੇ ਤੇ ਮਿਆਂਮਾਰ ਨੇ 44.6 ਕਰੋੜ ਡਾਲਰ ਤੇ ਨਸ਼ੀਲੇ ਪਦਾਰਥ ਕੀਤੇ ਨਸ਼ਟ

ਮਿਆਂਮਾਰ (ਦ ਸਟੈਲਰ ਨਿਊਜ਼)। ਮਿਆਂਮਾਰ ਦੇ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੋਕੂ ਦਿਵਸ ਦੇ ਮੌਕੇ ਤੇ ਦੇਸ਼ ਭਰ ਵਿੱਚ ਜ਼ਬਤ ਕੀਤੇ ਗਏ 44.6 ਕਰੋੜ ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ।

Advertisements

ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਆਂਮਾਰ ਵਿੱਚ ਅਫੀਮ, ਹੈਰੋਇਨ ਅਤੇ ਮੈਥਾਮਫੇਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਵੱਧਿਆ ਹੈ ਅਤੇ ਇਨ੍ਹਾਂ ਦੀ ਤਸਕਰੀ ਨਾਲ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆਂ ਵਿੱਚ ਇਨ੍ਹਾਂ ਦਾ ਬਾਜ਼ਾਰ ਵੱਧਣ ਦਾ ਖ਼ਦਸ਼ਾ ਹੈ। ਦੱਸ ਦਈਏ ਕਿ ਇਹ ਦੇਸ਼ ਮੇਥਾਮਫੇਟਾਮਈਨ  ਦਾ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਦੇਸ਼ ਹੈ ਅਤੇ ਅਫਗਾਨਿਸਤਾਨ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਅਫੀਮ ਅਤੇ ਹੈਰੋਇਨ ਦਾ ਉਤਪਾਦਕ ਦੇਸ਼ ਹੈ।

LEAVE A REPLY

Please enter your comment!
Please enter your name here